ਨਵਾਂਸ਼ਹਿਰ, 27 ਅਪ੍ਰੈਲ (ਜਸਬੀਰ ਸਿੰਘ ਨੁਰਪੁਰ)-ਨਗਰ ਕੌਂਸਲ ਵਿਚ ਵਾਰਡ ਨੰਬਰ 17 ਦੇ ਲੋਕਾਂ ਨੇ ਮੈਨੂੰ ਚਾਰ ਵਾਰ ਜਿਤਾ ਕੇ ਸੇਵਾ ਕਰਨ ਲਈ ਅਸ਼ੀਰਵਾਦ ਦਿੱਤਾ | ਮੈਂ ਵੀ ਜਨਤਾ ਦਿਆਂ ਵਾਅਦਿਆਂ ਅਤੇ ਵਿਕਾਸ ਕੰਮਾਂ ਵਿੱਚ ਖਰਾ ਉਤਰਿਆ ਜਿਸ ਕਰਕੇ ਵਾਰਡ ਦੇ ਲੋਕਾਂ ਮੈਨੂੰ ਮੁੜ 17 ਵਾਰਡ ਤੋਂ ਹੀ ਚੋਣ ਲੜਣ ਲਈ ਅਸ਼ੀਰਵਾਦ ਦਿੱਤਾ | ਇਸ ਗੱਲ ਦਾ ਪ੍ਰਗਟਾਵਾ ਚੇਤ ਰਾਮ ਰਤਨ ਸੀਨੀਅਰ ਕੌਂਸਲਰ ਨਵਾਂਸ਼ਹਿਰ ਨੇ ਡਾ. ਅੰਬੇਡਕਰ ਕਲੋਨੀ ਅਤੇ ਚਰਚ ਕਲੋਨੀ ਦੀਆਂ ਸੜਕਾਂ ਬਣਾਉਣ ਦੇ ਉਦਘਾਟਨ ਕਰਨ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮੀਟਿੰਗਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਡੀ. ਸੀ. ਅਤੇ ਏ. ਡੀ. ਸੀ. ਅਤੇ ਐੱਸ. ਡੀ. ਐੱਮ. ਅਫ਼ਸਰਾਂ ਤੱਕ ਕੂੜੇ ਦੇ ਡੰਪ ਨੂੰ ਚੁਕਾਉਣ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ | ਮੈਂ ਵਾਰਡ ਵਿਕਾਸ ਕੰਮਾਂ ਤੋਂ ਇਲਾਵਾ ਪਾਰਟੀਬਾਜੀ ਤੋਂ ਉਪਰ ਉਠ ਕੇ ਸ਼ਹਿਰ ਦੇ ਵਿਕਾਸ ਲਈ ਕਾਰਜਾਂ ਵਿੱਚ ਕੌਂਸਲ ਪ੍ਰਸ਼ਾਸਨ ਵਲੋਂ ਵਿਕਾਸ ਕੰਮਾਂ ਲਈ ਕਦੇ ਅੜਿਕਾ ਨਹੀਂ ਬਣਿਆ, ਸਗੋਂ ਸਹਿਯੋਗ ਕਰਕੇ ਕਾਂਗਰਸੀ ਪਾਰਟੀ ਕੌਂਸਲ ਵਿੱਚ ਹੋਂਦ ਨੂੰ ਬਰਕਰਾਰ ਰੱਖਿਆ | ਮੈਂ ਸ਼ਹਿਰ ਦੇ ਵਿਕਾਸ ਕੰਮਾਂ ਲਈ ਡੱਟ ਕੇ ਪਹਿਰਾ ਦਿੱਤਾ | ਸੀਨੀਅਰ ਕੌਂਸਲਰ ਰਤਨ ਨੇ ਕਿਹਾ ਕਿ ਵਾਰਡ ਅਤੇ ਨਗਰ ਨਿਵਾਸੀਆਂ ਤੇ ਸ਼ਹਿਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਚਾਰ ਵਾਰ ਜਿਤਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ | ਹੁਣ ਤੁਸੀਂ ਮੈਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਵਾਰਡ ਅਤੇ ਇਲਾਕਾ ਨਿਵਾਸੀਆਂ ਵਲੋਂ ਮੁੜ ਇਥੋਂ ਚੋਣ ਲੜਣ ਲਈ ਆਸ਼ੀਰਵਾਦ ਦੇਣ ਲਈ ਸਵਾਗਤ ਕਰਦਿਆਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ | ਉਨ੍ਹਾਂ ਕਿਹਾ ਕਿ ਡਾਕਟਰ ਅੰਬੇਡਕਰ ਕਲੋਨੀ ਤੇ ਚਰਚ ਕਲੋਨੀ, ਬੇਗਮਪੁਰਾ ਨਗਰ ਅਤੇ ਸੰਤ ਨਗਰ ਵਿਚ ਪਾਸ ਹੋਈਆਂ ਸਟਰੀਟ ਲਾਇਟਾਂ ਲਗਾਈਆਂ ਜਾਣਗੀਆਂ | ਇਸ ਮੌਕੇ ਅਸ਼ੋਕ ਕੁਮਾਰ, ਕਿਸ਼ੋਰ ਲਾਲ, ਪਿ੍ਥਵੀ ਰਾਜ, ਰੂਪ ਨਰਾਇਣ ਤਿ੍ਵੇਦੀ, ਮਨਜੀਤ ਕੁਮਾਰ, ਮੰਗੂ ਰਾਮ, ਅੰਮਿ੍ਤ ਕੁਮਾਰ, ਵਿੱਕੀ