27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਗੋਬਿੰਦਪੁਰ ਵਿਖੇ ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 28-04-2026
ਬੰਗਾ, 27 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਸਿੰਘ ਸਭਾ ਗੋਬਿੰਦਪੁਰ ਵਿਖੇ ਗੁਰਦੁਆਰਾ ਕਮੇਟੀ, ਮਾਤਾ ਗੁਜਰ ਕੌਰ ਜਥਾ, ਐੱਨ. ਆਰ. ਆਈ. ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਾਏ ਗਏ | ਜਿਸ ਵਿੱਚ ਛੇ ਸਾਲ ਉਮਰ ਤੋਂ ਲੈ ਕੇ 17 ਸਾਲ ਦੀ ਉਮਰ ਤੱਕ ਵੀਹ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ | ਇਸ ਮੁਕਾਬਲੇ 'ਚ ਪਹਿਲਾ ਸਥਾਨ ਬੱਚੀ ਗੁਰਲੀਨ ਕੌਰ ਨੇ ਪ੍ਰਾਪਤ ਕੀਤਾ | ਉਸਨੂੰ ਇਨਾਮ ਵਿੱਚ ਪੰਦਰਾਂ ਸੌ ਰੁਪਏ ਨਕਦ ਅਤੇ ਇਕ ਆਕਰਸ਼ਕ ਟਰਾਫੀ ਦਿੱਤੀ ਗਈ | ਦੂਜਾ ਅਸਥਾਨ ਕਾਕਾ ਸੁਮਨਦੀਪ ਸਿੰਘ ਨੂੰ ਪ੍ਰਾਪਤ ਹੋਇਆ ਉਸਨੂੰ ਤੇਰਾਂ ਸੌ ਰੁਪਏ ਨਕਦ ਅਤੇ ਟਰਾਫੀ ਦਿੱਤੀ ਗਈ | ਇਸੇ ਤਰ੍ਹਾਂ ਤੀਸਰਾ ਅਸਥਾਨ ਕਾਕਾ ਮਨਕੀਰਤ ਸਿੰਘ ਨੇ ਪ੍ਰਾਪਤ ਕੀਤਾ | ਉਸਨੂੰ ਗਿਆਰਾਂ ਸੌ ਰੁਪਏ ਅਤੇ ਟਰਾਫੀ ਪ੍ਰਦਾਨ ਕੀਤੀ ਗਈ | ਇਸੇ ਤਰ੍ਹਾਂ ਛੋਟਿਆਂ ਬੱਚਿਆਂ 'ਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਗ੍ਰਮਵਾਰ 11 ਸੌ, ਅੱਠ ਸੌ ਅਤੇ ਪੰਜ ਸੌ ਰੁਪਏ ਨਕਦ ਅਤੇ ਟਰਾਫੀਆਂ ਦਿੱਤੀਆਂ ਗਈਆਂ | ਇਸੇ ਤਰ੍ਹਾਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਹਰੇਕ ਬੱਚੇ ਨੂੰ ਦੋ ਸੌ ਰੁਪਏ ਅਤੇ ਟਰਾਫੀ ਹੌਂਸਲਾ ਅਫਜਾਈ ਵਜੋਂ ਇਨਾਮ ਦਿੱਤਾ ਗਿਆ | ਇਸ ਮੌਕੇ ਪ੍ਰਬੰਧਕਾਂ ਅਤੇ ਸੰਗਤਾਂ ਵਿੱਚ ਸਟੇਜ ਸਕੱਤਰ ਗਿ. ਸੁਖਵਿੰਦਰ ਸਿੰਘ ਗੋਬਿੰਦਪੁਰੀ, ਕੀਰਤਨੀਏ ਭਾਈ ਹਰਜਿੰਦਰ ਸਿੰਘ, ਭਾਈ ਜੀਤ ਸਿੰਘ, ਗੜ੍ਹਸ਼ੰਕਰ ਤੋਂ ਬੀਬੀ ਦਮਨਪ੍ਰੀਤ ਕੌਰ ਖਾਲਸਾ ਧਰਮ ਪ੍ਰਚਾਰ ਕਮੇਟੀ, ਗੁਰਚਰਨ ਸਿੰਘ ਗੋਬਿੰਦਪੁਰੀ, ਊਧਮ ਸਿੰਘ, ਗੁਰਦੇਵ ਸਿੰਘ ਖਾਲਸਾ, ਅਵਤਾਰ ਸਿੰਘ, ਲਹਿੰਬਰ ਸਿੰਘ, ਅਮਰੀਕ ਸਿੰਘ, ਕਰਮਜੀਤ ਸਿੰਘ, ਰਣਜੀਤ ਸਿੰਘ, ਬੀਬੀ ਮਨਜੀਤ ਕੌਰ, ਬੀਬੀ ਜਸਵੀਰ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਤਰਿੰਦਰ ਕੌਰ ਮੈਂਬਰਾਨ ਜਥਾ ਮਾਤਾ ਗੁਜਰ ਕੌਰ ਦਾ ਭਰਪੂਰ ਸਹਿਯੋਗ ਪ੍ਰਾਪਤ ਹੋਇਆ | ਇਸੇ ਤਰ੍ਹਾਂ ਐਨ. ਆਰ. ਆਈ ਸੇਵਾਦਾਰ ਸ. ਸੁਖਵਿੰਦਰ ਸਿੰਘ ਇਟਲੀ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਬਲਾਕ ਮੁਕੰਦਪੁਰ ਵਿਖੇ ਆਸ਼ਾ ਦਿਵਸ ਮਨਾਇਆ ਅਗਲੀ ਖ਼ਬਰ ਸਰਕਾਰੀ ਸਕੂਲ ਔੜ ਵਿਖੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ
Ad Position 24