08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮਈ ਦਿਵਸ ਮੌਕੇ ਕਰਵਾਇਆ ਜਾਗਰੂਕਤਾ ਸੈਮੀਨਾਰ

Ad Position 21
No active advertisement
ਅਜੀਤ ਡੈਸਕ 02-05-2026
ਸੜੋਆ, 1 ਮਈ (ਬਲਵਿੰਦਰ ਨਾਨੋਵਾਲੀਆ) - ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਮਈ ਦਿਵਸ ਮੌਕੇ ਪਿੰਡ ਚੰਦਿਆਣੀ ਖੁਰਦ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜਿਸ ਮੌਕੇ ਪਿੰਡ ਦੇ ਵੱਡੀ ਗਿਣਤੀ 'ਚ ਲੋਕਾਂ ਨੇ ਭਾਗ ਲਿਆ | ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪਹੁੰਚੇ ਵਿਜੈ ਰਾਣਾ, ਪਰਮਜੀਤ ਕੌਰ ਅਤੇ ਸ਼ੇਖਾ ਰਾਣੀ ਤਿੰਨੋ ਪੈਰਾ ਲੀਗਲ ਵਲੰਟੀਅਰਾਂ ਨੇ ਹਾਜਰ ਪਿੰਡ ਵਾਸੀਆਂ ਨੂੰ ਮਈ ਦਿਵਸ ਦੀ ਮਹੱਤਤਾਂ ਬਾਰੇ ਜਾਣੂੰ ਕਰਵਾਉਣ ਦੇ ਨਾਲ ਉਨ੍ਹਾਂ ਸੰਵਿਧਾਨ ਵਲੋਂ ਹਰ ਨਾਗਰਿਕ ਨੂੰ ਮਿਲੇ ਮੌਲਿਕ ਅਧਿਕਾਰਾਂ ਅਤੇ ਮਨੁੱਖੀ ਅਧਿਕਾਰਾਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਹਰ ਨਾਗਰਿਕ ਨੂੰ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਵਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅਗਰ ਜ਼ਿਲ੍ਹੇ ਅੰਦਰ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਉਨ੍ਹਾਂ ਦਾ ਜਾਇਜ ਕੰਮ ਕਰਨ ਵਿੱਚ ਕੰਨੀ ਕੁਤਰਾਉਂਦਾ ਹੈ, ਜਾਂ ਉਨ੍ਹਾਂ ਦੇ ਜਾਇਜ ਕੰਮ ਵਿੱਚ ਜਾਣਬੁਝ ਕੇ ਅੜਿਕਾ ਪਾਉਂਦਾ ਹੈ, ਤਾਂ ਤੁਸੀ ਇਸ ਸਬੰਧੀ ਸਾਰੀ ਜਾਣਕਾਰੀ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਧਿਆਨ ਵਿੱਚ ਲਿਆਦਾ ਜਾਵੇ | ਉਨ੍ਹਾਂ ਕਿਹਾ ਕਿ ਅਗਰ ਕਿਸੇ ਮਹਿਲਾ ਨੂੰ ਉਸ ਦੇ ਪਰਿਵਾਰ ਅੰਦਰ ਮਾਨਸਿਕ ਜਾਂ ਸਰੀਰਕ ਤਸ਼ਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਾਂ ਆਪਣੇ ਗਲੀ ਮਹਲੇ ਅੰਦਰ ਕੋਈ ਵੀ ਗੈਰ ਸੰਵਿਧਾਨਿਕ ਕੰਮ ਕੀਤਾ ਜਾ ਰਿਹਾ ਹੈ, ਤਾਂ ਇਸ ਦੀ ਜਾਣਕਾਰੀ ਵੀ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਦਿੱਤੀ ਜਾਵੇ | ਉਨ੍ਹਾਂ ਇਹ ਵੀ ਦਸਿਆ ਕਿ ਅਗਰ ਕਿਸੇ ਪਰਿਵਾਰ ਦੀ ਬੇਟੀ ਨੂੰ ਉਨ੍ਹਾਂ ਦੇ ਸਹੁਰੇ ਪਰਿਵਾਰ ਵਲੋਂ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਾਂ ਕਿਸੇ ਜਾਇਜ ਕੰਮ ਲਈ ਕੋਈ ਰਿਸ਼ਵਤ ਮੰਗਦਾ ਹੈ ਤਾਂ ਇਸ ਬਾਰੇ ਵੀ ਪੂਰੀ ਜਾਣਕਾਰੀ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਦਿੱਤੀ ਜਾਵੇ | ਇਸ ਮੌਕੇ ਇਸੇ ਪਿੰਡ ਦੀ ਸ਼੍ਰੀਮਤੀ ਨੀਲਮ ਰਾਣੀ ਪਤਨੀ ਕਿ੍ਸ਼ਨ ਅਤੇ ਜਸਵਿੰਦਰ ਕੌਰ ਪਤਨੀ ਰੂਪ ਲਾਲ ਨੇ ਵੀ ਆਪਣੇ ਦੁਖੜੇ ਪੈਰਾ ਲੀਗਲ ਵਲੰਟੀਅਰਾਂ ਨੂੰ ਸਾਂਝੇ ਕੀਤੇ | ਇਸ ਮੌਕੇ ਚੌਧਰੀ ਦਰਸ਼ਨ ਲਾਲ ਸਰਪੰਚ, ਤਰਸੇਮ ਲਾਲ ਸਾਬਕਾ ਚੇਅਰਮੈਨ ਅਤੇ ਚੌਧਰੀ ਪ੍ਰੇਮ ਕਟਾਰੀਆ ਨੇ ਪਿੰਡ ਵਿੱਚ ਪਹੁੰਚੇ ਪੈਰਾ ਲੀਗਲ ਅਥਾਰਟੀ ਦੇ ਮੈਂਬਰਾਂ ਦਾ ਪਿੰਡ ਵਾਸੀਆਂ ਨੂੰ ਕਾਨੂੰਨੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ 'ਤੇ ਚੌਧਰੀ ਦਰਸ਼ਨ ਲਾਲ ਸਰਪੰਚ, ਪਵਨ ਕੁਮਾਰ, ਰੂਪ ਚੰਦ, ਅਰੁਣਾ ਕੁਮਾਰੀ, ਅਨੂੰ, ਸਤਵਿੰਦਰ ਕੌਰ, ਸਤਿਆ ਦੇਵੀ, ਸੁਮਨ ਸਾਰੇ ਪੰਚ, ਪ੍ਰੇਮ ਕਟਾਰੀਆ, ਰਵਿੰਦਰ ਸਿੰਘ, ਮਦਨ ਲਾਲ ਭਾਟੀਆ, ਬਲਦੇਵ ਭਾਟੀਆ, ਸਰਬਜੀਤ ਬਾਂਠ, ਮਨੋਹਰ ਲਾਲ ਸਾਬਕਾ ਪੰਚ, ਮਾ:ਗੁਰਬਚਨ ਦਾਸ, ਮਾ:ਗੁਰਦੇਵ ਸਿੰਘ, ਮਾਨਾ ਭਾਟੀਆ, ਸਰੋਜ ਭਾਟੀਆ ਸਾਬਕਾ ਸਰਪੰਚ, ਹਰਮੇਸ਼ ਬਾਗੜੀ, ਹੁਸਨ ਲਾਲ ਅਤੇ ਰਾਮ ਪਾਲ ਆਦਿ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਭੀਣ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਵਜ਼ੀਫ਼ਾ ਪ੍ਰੀਖਿਆ ਪਾਸ ਕੀਤੀ ਅਗਲੀ ਖ਼ਬਰ ਅਮਰੀਕਨ ਸਾਮਰਾਜ ਵਲੋਂ ਈਰਾਨ 'ਤੇ ਕੀਤੇ ਜੰਗੀ ਹਮਲੇ ਕਾਰਨ ਪੂਰੀ ਦੁਨੀਆ 'ਚ ਹਾਹਾਕਾਰ : ਕਰਨ ਸਿੰਘ ਰਾਣਾ
Ad Position 24