ਬਕਾਪੁਰ ਵਿਖੇ ਨਵੇਂ ਰਾਸ਼ਨ ਕਾਰਡ ਵੰਡੇ
ਮਜਾਰੀ/ਸਾਹਿਬਾ, 8 ਅਗਸਤ (ਨਿਰਮਲਜੀਤ ਸਿੰਘ ਚਾਹਲ)- ਪੰਜਾਬ ਸਰਕਾਰ ਵਲੋਂ ਹਰ ਲੋੜਵੰਦ ਤੱਕ ਘਰ-ਘਰ ਰਾਸ਼ਣ ਪਹੁੰਚਾਉਣ ਵਾਸਤੇ ਕੀਤੇ ਜਾ ਉਪਰਾਲੇ ਤਹਿਤ ਫੂਡ ਸਪਲਾਈ ਵਿਭਾਗ ਪੰਜਾਬ ਵਲੋਂ ਬਣਾਏ 160 ਨਵੇਂ ਰਾਸ਼ਣ ਕਾਰਡ ‘ਆਪ’ ਦੇ ਸੀਨੀਅਰ ਆਗੂ ਰਸ਼ਪਾਲ ਸਿੰਘ ਮੰਡੇਰ ਵਲੋਂ ਪਿੰਡ ਬਕਾਪੁਰ ਵਿਖੇ ਜ਼ਰੂਰਤਮੰਦ ਵਿਅਕਤੀਆਂ ਨੂੰ ਵੰਡੇ ਗਏ। ਇਸ ਮੌਕੇ ਮੰਡੇਰ ਨੇ ਕਿਹਾ ਪੰਜਾਬ ਸਰਕਾਰ ਵਲੋਂ ਸਾਰੇ ਵਰਗਾਂ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਮਜਾਰੀ/ਸਾਹਿਬਾ, 8 ਅਗਸਤ (ਨਿਰਮਲਜੀਤ ਸਿੰਘ ਚਾਹਲ)- ਪੰਜਾਬ ਸਰਕਾਰ ਵਲੋਂ ਹਰ ਲੋੜਵੰਦ ਤੱਕ ਘਰ-ਘਰ ਰਾਸ਼ਣ ਪਹੁੰਚਾਉਣ ਵਾਸਤੇ ਕੀਤੇ ਜਾ ਉਪਰਾਲੇ ਤਹਿਤ ਫੂਡ ਸਪਲਾਈ ਵਿਭਾਗ ਪੰਜਾਬ ਵਲੋਂ ਬਣਾਏ 160 ਨਵੇਂ ਰਾਸ਼ਣ ਕਾਰਡ ‘ਆਪ’ ਦੇ ਸੀਨੀਅਰ ਆਗੂ ਰਸ਼ਪਾਲ ਸਿੰਘ ਮੰਡੇਰ ਵਲੋਂ ਪਿੰਡ ਬਕਾਪੁਰ ਵਿਖੇ ਜ਼ਰੂਰਤਮੰਦ ਵਿਅਕਤੀਆਂ ਨੂੰ ਵੰਡੇ ਗਏ। ਇਸ ਮੌਕੇ ਮੰਡੇਰ ਨੇ ਕਿਹਾ ਪੰਜਾਬ ਸਰਕਾਰ ਵਲੋਂ ਸਾਰੇ ਵਰਗਾਂ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਰਾਸ਼ਣ ਕਿੱਟ ਸਕੀਮ ਤਹਿਤ ਹੁਣ ਹਰੇਕ ਜ਼ਰੂਰਤਮੰਦ ਵਿਅਕਤੀ ਦੇ ਘਰ ਹਰ ਮਹੀਨੇ ਰਾਸ਼ਣ ਕਿੱਟ ਪਹੁੰਚ ਰਹੀ ਹੈ ਜਿਸ ਵਿੱਚ ਰਸੋਈ ਦੀਆਂ ਜ਼ਰੂਰਤਾਂ ਦੀਆਂ ਸਾਰੀਆਂ ਵਸਤਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਮੌਕੇ ਡੀਪੂ ਹੋਲਡਰ ਬੋਧ ਰਾਜ, ਸਾਬਕਾ ਸਰਪੰਚ ਪ੍ਰਸ਼ੋਤਮ ਲਾਲ, ਕ੍ਰਿਸ਼ਨ ਪਾਲ, ਨੰਬਰਦਾਰ ਕਪਲ ਦੇਵ, ਬਿੱਕਰ ਸਿੰਘ, ਹਰਮੇਸ਼ ਸਿੰਘ ਤੇ ਪਿੰਡ ਵਾਸੀ ਹਾਜ਼ਰ ਸਨ।