ਵਾਤਾਵਰਨ ਬਚਾਓ ਮੁਹਿੰਮ ਤਹਿਤ ਇੰਜੀਨੀਅਰ ਗੋਪਾਲ ਕ੍ਰਿਸ਼ਨ ਬੀਸਲਾ ਨੇ ਬੂਟੇ ਲਗਾਏ
ਬਹਿਰਾਮ, 8 ਅਗਸਤ (ਨਛੱਤਰ ਸਿੰਘ ਬਹਿਰਾਮ) - ਵਾਤਾਵਰਣ ਬਚਾਓ ਮੁਹਿੰਮ ਤਹਿਤ ਇੰਜੀਨੀਅਰ ਗੋਪਾਲ ਕ੍ਰਿਸ਼ਨ ਬੀਸਲਾ ਨੇ ਮਨਰੇਗਾ ਕਾਮਿਆਂ ਦੀ ਸਹਾਇਤਾ ਨਾਲ ਪਿੰਡ ਬੀਸਲਾ ਦੀ ਸਮਸ਼ਾਨਘਾਟ ਵਿੱਚ 100 ਦੇ ਕਰੀਬ ਫਲਦਾਰ ਤੇ ਛਾਂਦਾਰ ਬੂਟੇ ਲਗਾਏ। ਦੱਸਣਯੋਗ ਹੈ ਕਿ ਉਨ੍ਹਾਂ ਵਲੋਂ ਕੈਲੇਫੋਰਨੀਆ ਯਾਤਰਾ ਦੌਰਾਨ ਵੀ ਉਥੇ ਵਸਦੇ ਪੰਜਾਬੀਆਂ ਨੂੰ ਮੁਫ਼ਤ ਬੂਟੇ ਵੰਡੇ ਤੇ ਲਗਾਏ ਗਏ।
ਬ
ਬੀਸਲਾ ਵਿਖੇ ਬੂਟੇ ਲਗਾਉਣ ਮੌਕੇ ਇੰਜੀ. ਗੋਪਾਲ ਕ੍ਰਿਸ਼ਨ ਬੀਸਲਾ ਅਤੇ ਮਨਰੇਗਾ ਕਾਮੇ।
09-08-2026
ਬਹਿਰਾਮ, 8 ਅਗਸਤ (ਨਛੱਤਰ ਸਿੰਘ ਬਹਿਰਾਮ) - ਵਾਤਾਵਰਣ ਬਚਾਓ ਮੁਹਿੰਮ ਤਹਿਤ ਇੰਜੀਨੀਅਰ ਗੋਪਾਲ ਕ੍ਰਿਸ਼ਨ ਬੀਸਲਾ ਨੇ ਮਨਰੇਗਾ ਕਾਮਿਆਂ ਦੀ ਸਹਾਇਤਾ ਨਾਲ ਪਿੰਡ ਬੀਸਲਾ ਦੀ ਸਮਸ਼ਾਨਘਾਟ ਵਿੱਚ 100 ਦੇ ਕਰੀਬ ਫਲਦਾਰ ਤੇ ਛਾਂਦਾਰ ਬੂਟੇ ਲਗਾਏ। ਦੱਸਣਯੋਗ ਹੈ ਕਿ ਉਨ੍ਹਾਂ ਵਲੋਂ ਕੈਲੇਫੋਰਨੀਆ ਯਾਤਰਾ ਦੌਰਾਨ ਵੀ ਉਥੇ ਵਸਦੇ ਪੰਜਾਬੀਆਂ ਨੂੰ ਮੁਫ਼ਤ ਬੂਟੇ ਵੰਡੇ ਤੇ ਲਗਾਏ ਗਏ। ਵਿਦੇਸ਼ੋਂ ਪਰਤਦਿਆਂ ਉਨ੍ਹਾਂ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਢੁੱਕਵਾਂ ਸਮਾਂ ਬੂਟੇ ਲਗਾਉਣ ਦਾ ਹੁੰਦਾ ਹੈ ਸਾਨੂੰ ਹਰੇਕ ਨੂੰ ਘੱਟੋ-ਘੱਟ ਦੋ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਹੋਰ ਕਿਹਾ ਕਿ ਧਰਤੀ ’ਤੇ ਵੱਧ ਰਿਹਾ ਗਰਮੀ ਦਾ ਪ੍ਰਕੋਪ ਮਨੁੱਖ ਦੀਆਂ ਗਲਤੀਆਂ ਦਾ ਨਤੀਜਾ ਹੈ ਕਿਉਕਿ ਦਰਖਤਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਉਸ ਦੀ ਥਾਂ ਨਵੇਂ ਬੂਟੇ ਲਗਾਏ ਨਹੀ ਜਾਂਦੇ, ਜਿਸ ਕਾਰਨ ਵਾਤਾਵਰਣ ਵਿੱਚ ਉਥਲ ਪੁਥਲ ਹੋ ਰਹੀ ਹੈ। ਵਾਤਾਵਰਣ ਨੂੰ ਠੰਢਾ ਰੱਖਣ ਲਈ ਆਓ ਆਪਾਂ ਸਾਰੇ ਰੱਲ ਮਿਲ ਕੇ ਛਾਂਦਾਰ ਤੇ ਫਲਦਾਰ ਬੂਟੇ ਲਗਾਈਏ। ਇਸ ਮੌਕੇ ਅਸ਼ੋਕ ਕੁਮਾਰ ਦਰਜੀ, ਸਾਗਰ ਰਾਮ, ਬਲਵੀਰ ਸਿੰਘ, ਬਲਵੀਰ ਕੌਰ, ਕੁਲਦੀਪ ਕੌਰ ਆਦਿ ਮਨਰੇਗਾ ਕਾਮੇ ਆਦਿ ਹਾਜਰ ਸਨ।