ਸੁਵਿਧਾ ਸੈਂਟਰ ਸ਼ੁਰੂ ਕਰਨ ਦੀ ਮੰਗ
ਘੁੰਮਣਾਂ, 8 ਅਗਸਤ (ਮਹਿੰਦਰਪਾਲ ਸਿੰਘ) - ਪਿੰਡ ਮੇਹਲੀਆਣਾ ’ਚ ਸੁਵਿਧਾ ਸੈਂਟਰ ਦੀ ਇਮਾਰਤ ’ਤੇ ਲੱਖਾਂ ਰੁਪਏ ਖਰਚ ਹੋਏ ਹਨ ਪਰ ਕੁਝ ਸਮਾਂ ਚੱਲਣ ਤੋਂ ਬਾਅਦ ਇਹ ਸੁਵਿਧਾ ਸੈਂਟਰ ਬੰਦ ਕਰ ਦਿੱਤਾ ਗਿਆ ਜਿਸ ਕਰਕੇ ਲੋਕਾਂ ਨੂੰ ਕੋਈ ਵੀ ਕੰਮ ਕਾਜ ਕਰਾਉਣ ਲਈ ਦੂਰ- ਦੁਰਾਡੇ ਸੁਵਿਧਾ ਸੈਂਟਰ ’ਚ ਜਾਣਾ ਪੈਂਦਾ ਹੈ। ਇਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦਾ ਆਖਰੀ ਪਿੰਡ ਹੈ।
ਪ
ਪਿੰਡ ਮੇਹਲੀਆਣਾ ’ਚ ਬੰਦ ਪਿਆ ਸੁਵਿਧਾ ਸੈਂਟਰ। ਤਸਵੀਰ : ਮਹਿੰਦਰਪਾਲ ਸਿੰਘ
09-08-2026
ਘੁੰਮਣਾਂ, 8 ਅਗਸਤ (ਮਹਿੰਦਰਪਾਲ ਸਿੰਘ) - ਪਿੰਡ ਮੇਹਲੀਆਣਾ ’ਚ ਸੁਵਿਧਾ ਸੈਂਟਰ ਦੀ ਇਮਾਰਤ ’ਤੇ ਲੱਖਾਂ ਰੁਪਏ ਖਰਚ ਹੋਏ ਹਨ ਪਰ ਕੁਝ ਸਮਾਂ ਚੱਲਣ ਤੋਂ ਬਾਅਦ ਇਹ ਸੁਵਿਧਾ ਸੈਂਟਰ ਬੰਦ ਕਰ ਦਿੱਤਾ ਗਿਆ ਜਿਸ ਕਰਕੇ ਲੋਕਾਂ ਨੂੰ ਕੋਈ ਵੀ ਕੰਮ ਕਾਜ ਕਰਾਉਣ ਲਈ ਦੂਰ- ਦੁਰਾਡੇ ਸੁਵਿਧਾ ਸੈਂਟਰ ’ਚ ਜਾਣਾ ਪੈਂਦਾ ਹੈ। ਇਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦਾ ਆਖਰੀ ਪਿੰਡ ਹੈ। ਹੁਣ ਜਿਸ ਤਰ੍ਹਾਂ 1000 ਤੇ 1500 ਵਾਲੀ ਸਕੀਮ, ਰਾਸ਼ਨ ਕਾਰਡ, ਜਾਤੀ ਸਰਟੀਫਿਕੇਟ ਤੇ ਹੋਰ ਕਈ ਤਰ੍ਹਾਂ ਦੇ ਕਾਗਜ਼ਾਤ ਤਿਆਰ ਕਰਾਉਣ ਲਈ ਇਸ ਇਲਾਕੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ। ਸਿਆਣੇ ਬਜ਼ੁਰਗ ਤੇ ਅੰਗਹੀਣ ਲੋਕਾਂ ਲਈ ਜਾਣਾ ਮੁਸ਼ਕਿਲ ਹੁੰਦਾ ਹੈ। ਜੇਕਰ ਇਹ ਸੁਵਿਧਾ ਸੈਂਟਰ ਚਾਲੂ ਹੋ ਜਾਵੇ ਤਾਂ ਦੂਜੇ ਸੁਵਿਧਾ ਸੈਂਟਰਾਂ ’ਤੇ ਭੀੜ ਘਟੇਗੀ ਤੇ ਲੋਕਾਂ ਦੇ ਕੰਮਕਾਰ ਸੌਖੇ ਹੋਣਗੇ। ਲੋਕਾਂ ਦੀ ਭੀੜ ਜ਼ਿਆਦਾ ਹੋਣ ਕਰਕੇ ਕਈ-ਕਈ ਗੇੜੇ ਮਾਰਨੇ ਪੈਂਦੇ ਹਨ। ਇਹ ਮੇਹਲੀਆਣਾ ਵਾਲਾ ਸੁਵਿਧਾ ਸੈਂਟਰ ਚਾਲੂ ਕੀਤਾ ਜਾਵੇ।