08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਢੰਡਵਾੜ ਪਰਿਵਾਰ ਵੱਲੋਂ ਲੜਕੀਆਂ ਨੂੰ ਸਕੂਲ ਜਾਣ ਵਾਸਤੇ ਦਿੱਤੇ ਸਾਈਕਲ

Ad Position 21
No active advertisement
ਅਜੀਤ ਡੈਸਕ 02-05-2026
ਮੁਕੰਦਪੁਰ, 1 ਮਈ (ਅਮਰੀਕ ਸਿੰਘ ਢੀਂਡਸਾ) - ਪਿੰਡ ਜਗਤਪੁਰ ਵਿਖੇ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਦਸਵੀਂ ਦੀ ਪੜ੍ਹਾਈ ਪਾਸ ਕਰ ਚੁੱਕੀਆਂ ਲੜਕੀਆਂ ਜਿਨ੍ਹਾਂ ਨੂੰ ਤਿੰਨ ਕਿਲੋਮੀਟਰ ਦੂਰ ਸਰਕਾਰੀ ਪੀ.ਐਮ ਸ੍ਰੀ ਸਕੂਲ ਮੁਕੰਦਪੁਰ ਵਿਖੇ 11ਵੀਂ ਦੀ ਪੜ੍ਹਾਈ ਲਈ ਪੈਦਲ ਜਾਣਾ ਪੈਂਦਾ ਸੀ | ਪਿੰਡ ਦੇ ਐਨ.ਆਰ.ਆਈ ਕਿਸ਼ੋਰੀ ਲਾਲ ਢੰਡਵਾੜ ਮਨੀਲਾ ਪਰਿਵਾਰ ਵੱਲੋਂ ਲੋੜਵੰਦ ਬੱਚੀਆਂ ਦੀ ਜਰੂਰਤ ਨੂੰ ਸਮਝਦਿਆਂ ਉਹਨਾਂ ਨੂੰ 10 ਨਵੇਂ ਲੇਡੀ ਸਾਈਕਲ ਲੈ ਕੇ ਦਿੱਤੇ ਤਾਂ ਜੋ ਬੱਚੀਆਂ ਸਾਈਕਲਾਂ 'ਤੇ ਸਮੇਂ ਸਿਰ ਸਕੂਲ ਅਤੇ ਸਕੂਲ ਤੋਂ ਘਰ ਆ ਜਾ ਸਕਣ ਲਈ ਸਾਈਕਲ ਪ੍ਰਦਾਨ ਕਰਵਾਏ | ਪਿੰਡ ਦੇ ਸਰਪੰਚ ਗੁਰਦਾਵਰ ਸਿੰਘ ਤਲਵਾੜ ਨੇ ਦੱਸਿਆ ਕਿ ਬੱਚੀਆਂ ਨੂੰ ਪੜ੍ਹਨ ਜਾਣ ਵਾਸਤੇ ਜੋ ਦਿਕੱਤ ਆ ਰਹੀ ਸੀ ਉਹ ਇਸ ਦਾਨੀ ਉਤਸ਼ਾਹੀ ਤੇ ਹਿੰਮਤੀ ਪਰਿਵਾਰ ਵੱਲੋਂ ਹੱਲ ਕਰ ਦਿੱਤੀ ਗਈ ਜਿਸ ਲਈ ਮੈਂ ਬੱਚਿਆਂ ਦੇ ਪਰਿਵਾਰ ਅਤੇ ਸਰਪੰਚ ਹੋਣ ਦੇ ਨਾਤੇ ਇਨ੍ਹਾਂ ਦਾ ਧੰਨਵਾਦ ਕਰਦਾ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਤੋਂ ਇਹੋ ਜਿਹੀ ਉਸਾਰੂ ਸਮਾਜ ਸੇਵਾ ਦੀ ਆਸ ਰੱਖਦਾ ਹਾਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਵਸਣ, ਸੰਤੋਖ ਲਾਲ ਡੀ.ਪੀ.ਈ, ਬਲਵੰਤ ਸਿੰਘ, ਮੈਡਮ ਸਵਰਨਜੀਤ ਕੌਰ, ਸੋਨੀਆ ਤੋਂ ਇਲਾਵਾ ਸਕੂਲ ਦਾ ਹੋਰ ਸਟਾਫ ਵੀ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਕੀਮਤੀ ਲਾਲ ਏ. ਐੱਸ. ਆਈ ਹੋਏ ਸੇਵਾ ਮੁਕਤ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਨਹਿਰਾਂ ਵਿੱਚ ਪਾਣੀ ਤੁਰੰਤ ਨਾ ਛੱਡਿਆ ਤਾਂ ਕਿਸਾਨ ਸੰਘਰਸ਼ ਕਰਨ ਨੂੰ ਮਜ਼ਬੂਰ ਹੋਣਗੇ - ਐਡਵੋਕੇਟ ਲਾ...
Ad Position 24