ਕਾਠਗੜ੍ਹ, 1 ਮਈ (ਹਰਸਿਮਰਨ ਜੋਤ ਸਿੰਘ ਕਲੇਰ) - ਸਰਕਾਰੀ ਹਸਪਤਾਲ ਬਲਾਚੌਰ ਦੀ ਟੀਬੀ ਰੋਗਾਂ ਦੀ ਟੀਮ ਨੇ ਪਿੰਡ ਰੈਲ ਮਾਜਰਾ ਦੇ ਸਿਹਤ ਸੈਂਟਰ ਵਿੱਚ ਛਾਤੀ ਦਰਦ ਦੇ ਰੋਗੀਆਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਦੇ ਐਕਸਰੇ ਲੈਣ ਤੋਂ ਬਾਅਦ ਸਹੀ ਇਲਾਜ ਕਰਵਾਉਣ ਲਈ ਕਿਹਾ | ਮਰੀਜ਼ਾਂ ਨੂੰ ਦੱਸਿਆ ਗਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਟੀਬੀ ਰੋਗਾਂ ਦੀ ਸ਼ਿਕਾਇਤ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ | ਇਹ ਰੋਗ ਇਲਾਜ਼ ਯੋਗ ਹੈ | ਇਸਦਾ ਇਲਾਜ ਸਰਕਾਰ ਵਲੋਂ ਮੁਫ਼ਤ ਕੀਤਾ ਜਾਂਦਾ ਹੈ | ਟੀਮ ਵਿੱਚ ਡਾ. ਅਰੁਣ ਦੱਤ, ਸਰਸ ਮੈਡਮ, ਸੀ.ਐਚ.ਓ ਗੁਰਪ੍ਰੀਤ ਕੌਰ, ਸੀ.ਐਚ.ਓ ਪ੍ਰਭਜੋਤ, ਆਸ਼ਾ ਰਾਣੀ ਐਮ.ਪੀ.ਐਚ ਵਰਕਰ, ਗੁਰਦੀਪ ਸਿੰਘ, ਪਰਮਜੀਤ ਸਿੰਘ ਐਮ.ਪੀ.ਐਚ ਵਰਕਰ, ਆਸ਼ਾ ਵਰਕਰ ਪ੍ਰੀਤਮ ਕੌਰ, ਉਰਮਿਲਾ ਦੇਵੀ, ਕਸ਼ਮੀਰ ਕੌਰ ਹਾਜ਼ਰ ਸਨ |