08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪ੍ਰਵਾਸੀ ਵਫ਼ਦ ਵਲੋਂ ਬੀ. ਡੀ. ਸੀ. 'ਚ ਸਹਿਯੋਗ ਹਿੱਤ ਸੱਦਭਾਵਨਾ ਮੀਟਿੰਗ

Ad Position 21
No active advertisement
ਅਜੀਤ ਡੈਸਕ 02-05-2026
ਨਵਾਂਸ਼ਹਿਰ, 1 ਮਈ (ਜਸਬੀਰ ਸਿੰਘ ਨੂਰਪੁਰ)-ਇਲਾਕੇ ਦੇ ਜਾਣੇ-ਪਹਿਚਾਣੇ ਪ੍ਰਵਾਸੀ ਸਮਾਜ ਸੇਵਕ ਪ੍ਰੇਮ ਸਿੰਘ ਰਕਾਸਣ ਅਤੇ ਬਲਵੀਰ ਸਿੰਘ ਤੇ ਹਰਜਾਪ ਸਿੰਘ ਉਸਮਾਨਪੁਰ ਨੇ ਸਥਾਨਕ ਬੀ.ਡੀ.ਸੀ. ਖ਼ੂਨਦਾਨ ਭਵਨ ਵਿਖੇ ਸੱਦਭਾਵਨਾ ਫੇਰੀ 'ਤੇ ਆਏ | ਉਨ੍ਹਾਂ ਨੇ ਪ੍ਰਵਾਸੀ ਸ਼ੁੱਭ ਚਿੰਤਕਾਂ ਵਲੋਂ ਬਲੱਡ ਸੈਂਟਰ ਰਾਹੀਂ ਇਲਾਕੇ ਦੇ ਖੂਨਦਾਨੀ ਫ਼ਰਿਸ਼ਤਿਆਂ ਲਈ ਸ਼ੁੱਭ ਕਾਮਨਾਵਾਂ ਸਾਂਝੀਆਂ ਕੀਤੀਆਂ ਅਤੇ ਵਰਤਮਾਨ ਸੇਵਾਵਾਂ ਵਾਰੇ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਦੇ ਨਾਲ ਲਖਬੀਰ ਸਿੰਘ ਡੀ.ਐੱਸ.ਪੀ., ਸੰਦੀਪ ਮਝੂਰ, ਮੇਜਰ ਰਾਮ ਭਗੌਰਾਂ, ਹਰਭਜਨ ਸਿੰਘ, ਮਲਕੀਅਤ ਸਿੰਘ, ਹਰਮਿੰਦਰ ਸਿੰਘ ਅਤੇ ਸੁਲੱਖਣ ਸਿੰਘ ਭਵਨ ਤੇ ਪੁੱਜੇ | ਇਸ ਮੌਕੇ ਪ੍ਰੇਮ ਸਿੰਘ ਰਕਾਸਣ ਨੇ ਅਪਣੀਆਂ ਕਿਰਤ ਕਮਾਈਆਂ ਵਿੱਚੋਂ ਲੋੜਵੰਦਾਂ ਦੀ ਮੱਦਦ ਲਈ ਇੱਕ ਲੱਖ ਰੁਪਏ ਦਾ ਚੈੱਕ ਸੰਸਥਾ ਦੇ ਸਕੱਤਰ ਜੇ.ਐਸ ਗਿੱਦਾ ਦੇ ਸਪੁਰਦ ਕੀਤਾ | ਜੇ.ਐੱਸ. ਗਿੱਦਾ, ਡਾ. ਅਜੇ ਬੱਗਾ ਤੇ ਮੈਨੇਜਰ ਮਨਮੀਤ ਸਿੰਘ ਨੇ ਪ੍ਰਵਾਸੀ ਸ਼ੁੱਭ ਚਿੰਤਕ ਸ਼ਖ਼ਸੀਅਤਾਂ ਤੋਂ ਪ੍ਰਾਪਤ ਸੁਝਾਵਾਂ ਨੂੰ ਨੋਟ ਕੀਤਾ ਤੇ ਅਮਲ ਕਰਨ ਦਾ ਵਿਸ਼ਵਾਸ਼ ਦੁਆਇਆ | ਜ਼ਿਕਰਯੋਗ ਹੈ ਕਿ ਸਵ: ਮਹਿੰਦਰ ਸਿੰਘ ਉਸਮਾਨਪੁਰ ਦੀ ਯਾਦਗਾਰੀ ਤਸਵੀਰ ਭੱਟੀ ਮੈਮੋਰੀਅਲ ਹਾਲ ਵਿੱਚ ਸਥਾਪਿਤ ਹੈ | ਅਮਰੀਕਾ ਵਾਸੀ ਉਹਨਾਂ ਦੇ ਹੋਣਹਾਰ ਸਪੁੱਤਰਾਂ ਬਲਵੀਰ ਸਿੰਘ ਤੇ ਹਰਜਾਪ ਸਿੰਘ ਉਸਮਾਨਪੁਰ ਵਲੋਂ ਯਾਦਗਾਰੀ ਤਸਵੀਰ ਤੋਂ ਪ੍ਰਭਾਵਿਤ ਹੁੰਦਿਆਂ ਖੂਨਦਾਨ ਸੇਵਾ ਲਈ ਇੱਕ ਲੱਖ ਰੁਪਏ ਦਾ ਵਿਤੀ ਸਹਿਯੋਗ ਕਮੇਟੀ ਦੇ ਸਪੁਰਦ ਕੀਤਾ | ਇਸ ਮੌਕੇ ਜੇ.ਐਸ ਗਿੱਦਾ, ਲਖਬੀਰ ਸਿੰਘ ਡੀ.ਐਸ.ਪੀ ਰਿਟਾਇਡ, ਡਾ. ਅਜੇ ਬੱਗਾ ਅਤੇ ਮੈਨੇਜਰ ਮਨਮੀਤ ਸਿੰਘ ਨੇ ਸੰਸਥਾ ਦੀ ਤਰਫੋਂ ਦਾਨੀ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਲਵਿੰਦਰ ਸਿੰਘ ਕੰਗ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨ ਅਗਲੀ ਖ਼ਬਰ ਚੱਕ ਰਾਮੂੰ ਸਕੂਲ ਦੇ ਵਿਦਿਆਰਥੀ ਨੇ ਵੇਟ ਲਿਫਟਿੰਗ 'ਚ ਜਿੱਤਿਆ ਤਗਮਾ
Ad Position 24