08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਨਿਰਮਾਣ ਦਿਵਸ 'ਤੇ ਧਾਮ ਪੋਜੇਵਾਲ ਵਿਖੇ ਨਿਸ਼ਾਨ ਸਾਹਿਬ ਤੇ ਪੰਚਰੰਗ ਝੰਡਾ ਕੀਤਾ ਸਥਾਪਿਤ

Ad Position 21
No active advertisement
ਅਜੀਤ ਡੈਸਕ 02-05-2026
ਪੋਜੇਵਾਲ ਸਰਾਂ/ਟੱਪਰੀਆਂ ਖੁਰਦ, 1 ਮਈ (ਨਵਾਂਗਰਾਈ, ਬੂਥਗੜ੍ਹੀਆ)-ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਤੀਜੇ ਗੁਰੂਗੱਦੀ ਬ੍ਰਹਮਲੀਨ ਬ੍ਰਹਮਾ ਨੰਦ ਭੂਰੀਵਾਲਿਆ ਦੇ 24ਵੇਂ ਨਿਰਵਾਣ ਦਿਵਸ ਨੂੰ ਸਮਰਪਿਤ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਸਲਾਨਾ ਤਿੰਨ ਰੋਜ਼ਾਂ ਸੰਤ ਸਮਾਗਮ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਸ਼ਰਧਾ ਪੂਰਵਕ ਸ਼ੁਰੂ ਹੋਏ | ਸਮਾਗਮ ਦੇ ਦੌਰਾਨ ਪਹੁੰਚੇ ਗਰੀਬਦਾਸੀ ਸਰਬ ਉੱਚਪੀਠ ਦੇ ਮਹੰਤ ਦਿਯਾ ਸਾਗਰ ਛੂਡਾਣੀ ਧਾਮ ਵਾਲੇ ਤੇ ਉਨ੍ਹਾਂ ਦੀ ਧਰਮਪਤਨੀ ਪੂਜਨੀਏ ਮਾਤਾ ਬੰਦਨਾ ਤੇ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਵੱਲੋਂ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਬੰਦੀ ਛੋਡ ਸਾਹਿਬ ਦੇ ਨਿਸ਼ਾਨ ਸਾਹਿਬ ਪੰਚਰੰਗ ਝੰਡਾ ਸਥਾਪਿਤ ਕੀਤਾ ਤੇ ਨਾਲ ਨਿਸ਼ਾਨ ਸਾਹਿਬ ਵੀ ਸਥਾਪਿਤ ਕੀਤਾ | ਸਾਮਗਮ ਦੇ ਦੌਰਾਨ ਪਹੁੰਚੇ ਸੰਤ ਮਹਾਂਪੁਰਸ਼ ਸਵਾਮੀ ਹਰਬੰਸ ਲਾਲ ਬ੍ਰਹਮਚਾਰੀ ਡੇਹਲੋਂ ਵਾਲੇ, ਡਾ. ਤਿ੍ਪੁਰਾਰੀ ਦਾਸ ਸ਼ਾਸਤਰੀ ਸਵਾਮੀ ਨਿਤਿੱਆ ਨੰਦ ਇਲਾਬਾਦ, ਸਵਾਮੀ ਦਰਵੇਸ਼ਾਂ ਨੰਦ, ਸਵਾਮੀ ਗੁਰਸ਼ਰਨਾਂ ਨੰਦ, ਸਵਾਮੀ ਸੱਚਨਾ ਨੰਦ, ਸਵਾਮੀ ਸੋਹੰਸ ਪ੍ਰਕਾਸ਼, ਸਵਾਮੀ ਰਮਨਾ ਨੰਦ, ਸਵਾਮੀ ਸਤਦੇਵ ਬ੍ਰਹਮਚਾਰੀ ਸਮੇਤ ਬਹੁਤ ਸਾਰੇ ਮਹਾਪੁਰਸ਼ਾਂ ਤੋਂ ਇਲਾਵਾ ਸੰਗਤਾਂ ਅਤੇ ਵੱਖ-ਵੱਖ ਸਮਾਜ ਸੇਵੀ, ਰਾਜਨੀਤਿਕ ਆਗੂ ਤੇ ਸਮੂਹ ਸੰਗਤਾਂ ਮੌਕੇ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੌਜੂਦਾ ਸਮੇਂ 'ਚ ਨਿਰਪੱਖ ਪੱਤਰਕਾਰੀ ਲਈ ਕਰਨਾ ਪੈਂਦਾ ਹੈ ਗੰਭੀਰ ਚੁਣੌਤੀਆਂ ਦਾ ਸਾਹਮਣਾ- ਅਰੋੜਾ ਅਗਲੀ ਖ਼ਬਰ ਡੇਂਗੂ ਦੇ ਸ਼ੱਕ 'ਤੇ ਤੁਰੰਤ ਕਰਵਾਓ ਮੁਫ਼ਤ ਟੈੱਸਟ, ਜ਼ਿਲ੍ਹਾ ਹਸਪਤਾਲ ਵਿਖੇ ਮੁਫ਼ਤ ਵਿਚ ਉਪਲੱਬਧ- ਸਿਵਲ ਸਰਜਨ
Ad Position 24