01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਭੂਰੀਵਾਲੇ ਸੰਪਰਦਾਇ ਅਧਿਆਤਮ ਦੇ ਨਾਲ-ਨਾਲ ਸਿੱਖਿਆ ਤੇ ਸਿਹਤ ਲਈ ਅਹਿਮ ਯੋਗਦਾਨ ਪਾ ਰਿਹੈ-ਜਸਵੀਰ ਸਿੰਘ ਗੜ੍ਹੀ ਚੇਅਰਮੈਨ

Ad Position 21
No active advertisement
ਅਜੀਤ ਡੈਸਕ 04-05-2026
ਪੋਜੇਵਾਲ ਸਰਾਂ, 3 ਮਈ (ਨਵਾਂਗਰਾਈਾ)-ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ, ਬ੍ਰਹਮਲੀਨ ਸਵਾਮੀ ਬ੍ਰਹਮਾ ਨੰਦ ਭੂਰੀਵਾਲਿਆਂ ਦੇ 24ਵੇਂ ਨਿਰਵਾਣ ਦਿਵਸ ਸੰਬੰਧੀ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਹੋਏ ਸਾਲਾਨਾ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੌਜੂਦਾ ਗੱਦੀ ਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਤੋਂ ਆਸ਼ੀਰਵਾਦ ਲਿਆ | ਇਸ ਮੌਕੇ ਸਮਾਗਮ ਤੋਂ ਬਾਅਦ ਗੱਲਬਾਤ ਕਰਦੇ ਹੋਏ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਭੂਰੀਵਾਲੇ ਸੰਪਰਦਾਇ ਕਾਰਨ ਹੀ ਅੱਜ ਸਾਡੇ ਕੰਢੀ ਦੇ ਇਲਾਕੇ ਦੀਆਂ ਲੜਕੀਆਂ ਪੜ੍ਹ ਲਿਖ ਕੇ ਆਈ. ਏ. ਐਸ. ਬਣ ਰਹੀਆਂ ਹਨ | ਹਾਲ ਹੀ ਵਿਚ ਇਨ੍ਹਾਂ ਦੀ ਦੇਣ ਨਾਲ ਇਸ ਪੱਛੜੇ ਇਲਾਕੇ ਦੀਆਂ ਦੋ ਲੜਕੀਆਂ ਆਈ. ਏ. ਐਸ. ਬਣੀਆਂ ਹਨ | ਉਨ੍ਹਾਂ ਕਿਹਾ ਕਿ ਭੂਰੀਵਾਲੇ ਸੰਪਰਦਾਇ ਵਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਰੋਜ਼ਾਨਾ ਪੀ. ਜੀ. ਆਈ. ਲਈ ਦੇਸੀ ਘਿਓ ਦਾ ਲੰਗਰ ਤੇ ਰੋਜ਼ਾਨਾ ਹੀ ਪੀ. ਜੀ. ਆਈ. ਲਈ ਇਕ ਬੱਸ ਮਰੀਜ਼ਾਂ ਦੀ ਲੈ ਕੇ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਕ ਸਮਾਂ ਸੀ ਜਦੋਂ ਇਸ ਇਲਾਕੇ ਦੀਆਂ ਲੜਕੀਆਂ ਸਿਰਫ ਤੇ ਸਿਰਫ ਘਰ ਦੀ ਚਾਰਦਿਵਾਰੀ ਤੱਕ ਸੀਮਤ ਸਨ | ਉਸ ਸਮੇਂ ਬ੍ਰਹਮਲੀਨ ਸਵਾਮੀ ਬ੍ਰਹਮਾ ਨੰਦ ਦੀ ਦੂਰਦਰਸ਼ੀ ਸੋਚ ਕਾਰਨ ਅੱਜ ਸਾਡੀਆਂ ਲੜਕੀਆਂ ਇਸ ਮੁਕਾਮ 'ਤੇ ਪਹੁੰਚੀਆਂ ਹਨ | ਅੱਜ ਵੀ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਅਗਵਾਈ ਵਿਚ ਡਿਗਰੀ ਕਾਲਜ ਤੇ ਸਕੂਲ ਚੱਲ ਰਹੇ ਹਨ ਜੋ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਗੰਨੇ ਦੀ ਬਕਾਇਆ ਰਾਸ਼ੀ ਤੁਰੰਤ ਕਿਸਾਨਾਂ ਨੂੰ ਦੇਵੇ-ਦੇਸਰਾਜ ਧੁੱਗਾ ਅਗਲੀ ਖ਼ਬਰ ਰੋਟਰੀ ਕਲੱਬ ਬੰਗਾ ਨੇ ਕੈਂਸਰ ਅਵੇਰਨੈੱਸ ਸੈਮੀਨਾਰ ਕਰਵਾਇਆ
Ad Position 24