01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਰੋਟਰੀ ਕਲੱਬ ਬੰਗਾ ਨੇ ਕੈਂਸਰ ਅਵੇਰਨੈੱਸ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 04-05-2026
ਬੰਗਾ, 3 ਮਈ (ਧਰਮਵੀਰ ਪਾਲ)-ਰੋਟਰੀ ਕਲੱਬ ਬੰਗਾ ਗ੍ਰੀਨ ਤੇ ਏ. ਐਸ. ਫਰੋਜ਼ਨ ਫੂਡਸ ਨਾਗਰਾ ਵਲੋਂ ਸਾਂਝੇ ਤੌਰ 'ਤੇ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਕੈਂਸਰ ਅਵੇਰਨੈੱਸ ਸੈਮੀਨਾਰ ਕਰਵਾਇਆ, ਜਿਸ ਦਾ ਮੁੱਖ ਉਦੇਸ਼ ਮਜ਼ਦੂਰ ਵਰਗ ਸਮੇਤ ਸਮੂਹ ਸਮਾਜ ਨੂੰ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕਰਨਾ ਤੇ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਸੀ | ਸਮਾਗਮ ਦੀ ਸ਼ੁਰੂਆਤ ਹਰਮਨਪ੍ਰੀਤ ਸਿੰਘ ਰਾਣਾ ਵਲੋਂ ਹਾਜ਼ਰੀਨਾਂ ਨੂੰ ਦਿਲੋਂ ਜੀ ਆਇਆਂ ਆਖ ਕੇ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਦਾਰ ਰਘਵੀਰ ਸਿੰਘ ਚਾਹਲ ਪ੍ਰਧਾਨ ਤੇ ਸਕੱਤਰ ਜਸਪਾਲ ਸਿੰਘ ਜੱਸੀ ਡਿਪਟੀ ਜਨਰਲ ਮੈਨੇਜਰ ਚਾਹਲ ਚੈਰੀਟੇਬਲ ਟਰੱਸਟ ਤੇ ਕੈਂਸਰ ਕੇਅਰ ਸੈਂਟਰ ਕਮਾਲਪੁਰਾ ਜ਼ਿਲ੍ਹਾ ਲੁਧਿਆਣਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੈਂਸਰ ਕੋਈ ਲਾਇਲਾਜ ਬਿਮਾਰੀ ਨਹੀਂ, ਜੇਕਰ ਸਮੇਂ ਸਿਰ ਜਾਂਚ, ਸਾਵਧਾਨੀ ਤੇ ਸਹੀ ਇਲਾਜ ਮਿਲ ਜਾਵੇ ਤਾਂ ਇਸ ਨੂੰ ਹਰਾਇਆ ਜਾ ਸਕਦਾ ਹੈ | ਇਸ ਦੌਰਾਨ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ, ਵਾਇਸ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ ਤੇ ਹਰਮਨਪ੍ਰੀਤ ਸਿੰਘ ਰਾਣਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਮਾਜ ਦੀ ਸੇਵਾ ਕਰਨਾ ਹੀ ਰੋਟਰੀ ਦਾ ਅਸਲ ਮਕਸਦ ਹੈ | ਕਲੱਬ ਮੈਂਬਰ ਡਾ. ਪਰਮਜੀਤ ਸਿੰਘ ਰੱਤੂ ਨੇ ਆਰਗੈਨਿਕ ਸਬਜ਼ੀਆਂ ਤੇ ਸਾਫ ਸੁਥਰੇ ਅਨਾਜ ਵਰਤਣ ਦੀ ਸਲਾਹ ਦਿੱਤੀ | ਡਾਕਟਰ ਬਲਵੀਰ ਕੁਮਾਰ ਰਿਟਾਇਰਡ ਸਿਵਲ ਸਰਜਨ ਨੇ ਰੋਜ਼ਾਨਾ ਕਸਰਤ, ਸਵੇਰ ਦੀ ਸੈਰ ਤੇ ਬਾਜ਼ਾਰ ਦੀਆਂ ਬਣੀਆਂ ਚੀਜ਼ਾਂ ਤੋਂ ਦੂਰ ਰਹਿਣ 'ਤੇ ਜ਼ੋਰ ਦਿੱਤਾ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਦਿਲਬਾਗ ਸਿੰਘ ਬਾਗੀ ਨੇ ਨਿਭਾਈ | ਇਨਰਵੀਲ ਕਲੱਬ ਦੀ ਪ੍ਰਧਾਨ ਡਾਕਟਰ ਵੰਦਨਾ ਮੂੰਗਾ ਨੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਮੂਹ ਮੈਂਬਰਾਂ ਤੇ ਚਾਹਲ ਚੈਰੀਟੇਬਲ ਟਰੱਸਟ ਦੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਸ਼ਮਿੰਦਰ ਸਿੰਘ ਗਰਚਾ, ਹਰਮਨਪ੍ਰੀਤ ਸਿੰਘ ਰਾਣਾ, ਭੂਪੇਸ਼ ਕੁਮਾਰ, ਰਣਜੀਤ ਸਿੰਘ ਕੰਦੋਲਾ, ਜੀਵਨ ਦਾਸ ਕੌਸ਼ਲ, ਦੇਵਿੰਦਰ ਕੁਮਾਰ, ਐਡਵੋਕੇਟ ਸ਼ਮਸ਼ੇਰ ਸਿੰਘ ਝਿੱਕਾ, ਸਰਬਜੀਤ ਸਿੰਘ ਬੇਦੀ, ਸੁੱਖਵਿੰਦਰ ਸਿੰਘ ਧਾਮੀ, ਕਰਮਜੀਤ ਸਿੰਘ, ਗੁਰਚਰਨ ਸਿੰਘ ਏ. ਐਸ. ਫਰੋਜਨ ਫ਼ੂਡਸ ਨਾਗਰਾ, ਇੰਦਰਜੀਤ ਕੌਰ ਬੇਦੀ, ਦਮਨਜੀਤ ਕੌਰ, ਸੁਖਦੀਪ ਸਾਬਕਾ ਸਰਪੰਚ, ਨਰਿੰਦਰ ਸਿੰਘ ਨਿੰਦੀ ਸਾਬਕਾ ਸਰਪੰਚ, ਗੁਰਦੀਪ ਸਿੰਘ ਚਾਹਲ ਖੁਰਦ, ਹਰਬੰਸ ਸਿੰਘ ਗੁਣਾਚੌਰ, ਬਲਵਿੰਦਰ ਸਿੰਘ ਪਾਂਧੀ, ਰਵਿੰਦਰ ਕੌਰ, ਗੁਰਦੀਪ ਸਿੰਘ ਪੰਚ ਝਿੱਕਾ, ਅਮਰੀਕ ਪਠਲਾਵਾ ਅਤੇ ਏ. ਐਸ. ਫਰੋਜਨ ਫ਼ੂਡਸ ਦੇ ਸਾਰੇ ਕਰਮਚਾਰੀ ਹੋਰ ਅਨੇਕ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭੂਰੀਵਾਲੇ ਸੰਪਰਦਾਇ ਅਧਿਆਤਮ ਦੇ ਨਾਲ-ਨਾਲ ਸਿੱਖਿਆ ਤੇ ਸਿਹਤ ਲਈ ਅਹਿਮ ਯੋਗਦਾਨ ਪਾ ਰਿਹੈ-ਜਸਵੀਰ ਸਿੰਘ ਗੜ੍ਹੀ ਚੇਅਰਮੈਨ... ਅਗਲੀ ਖ਼ਬਰ ਅੰਤਰਰਾਸ਼ਟਰੀ ਮਜ਼ਦੂਰ ਦਿਵਸ 'ਤੇ ਬੰਗਾ 'ਚ ਮਜ਼ਦੂਰ ਜਾਗਰੂਕਤਾ ਸਮਾਗਮ ਕਰਾਇਆ
Ad Position 24