ਬੰਗਾ, 3 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਅੰਤਰਰਾਸ਼ਟਰੀ ਮਜ਼ਦੂਰ ਦਿਵਸ ਸੰਬੰਧੀ ਇਥੋਂ ਦੇ ਸ੍ਰੀ ਗੁਰੂ ਰਵਿਦਾਸ ਚੌਕ ਵਿਖੇ ਕਰਾਏ ਸਮਾਗਮ ਦੌਰਾਨ ਮਜ਼ਦੂਰਾਂ ਨੂੰ ਮਈ ਦਿਵਸ ਦੇ ਮਹੱਤਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਸਮਾਗਮ ਦੇ ਮੁੱਖ ਬੁਲਾਰੇ ਕਿਰਪਾਲ ਸਿੰਘ ਝੱਲੀ ਸਾਬਕਾ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 1 ਮਈ 1886 ਨੂੰ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਮਜ਼ਦੂਰਾਂ ਦੀ ਹੜਤਾਲ ਨੂੰ ਕੁਚਲਣ ਲਈ ਸਰਕਾਰ ਵਲੋਂ ਮਜ਼ਦੂਰਾਂ ਉੱਪਰ ਬੰਬ ਧਮਾਕਾ ਕਰਵਾਇਆ ਗਿਆ ਸੀ, ਜਿਸ ਵਿਚ ਕਈ ਮਜਦੂਰ ਮਾਏ ਗਏ | ਮਜ਼ਦੂਰਾਂ ਦੀ ਯਾਦ ਵਿਚ ਸ਼ਿਕਾਗੋ ਵਿਚ 1ਮਈ ਨੂੰ 'ਅੰਤਰਰਾਸ਼ਟਰੀ ਮਜਦੂਰ ਦਿਵਸ' ਮਨਾਇਆ ਜਾਣ ਲੱਗਾ | ਭਾਰਤ ਸਮੇਤ ਇਹ ਦਿਵਸ 85 ਦੇਸ਼ਾਂ 'ਚ ਮਨਾਇਆ ਜਾਂਦਾ ਹੈ | ਭਾਰਤ ਵਿਚ ਇਸ ਦੀ ਸ਼ੁਰੂਆਤ 1ਮਈ 1923 ਨੂੰ ਹੋਈ | ਇਸ ਮੌਕੇ ਮਜ਼ਦੂਰਾਂ ਨੂੰ ਫਲ ਵੀ ਭੇਟ ਕੀਤੇ ਗਏ |