ਰਾਹੋਂ, 3 ਮਈ (ਉਂਕਾਰ ਸਿੰਘ ਰਾਠੋਰ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵਲੋਂ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਕੁਰੀਤੀਆਂ ਤੇ ਘਾਤਕ ਨਸ਼ਿਆਂ ਤੋਂ ਬਚਾਉਣ ਅਤੇ ਨਰੋਏ ਤੇ ਸਿਹਤਮੰਦ ਸਮਾਜ ਸਿਰਜਣ ਦੇ ਉਪਰਾਲੇ ਹਿੱਤ ਲਗਾਤਾਰ ਸਾਲਾਨਾ ਟੂਰਨਾਮੈਂਟ, ਸਮਰ ਖਿਡਾਰੀ ਕੈਂਪ, ਵਿਦਿਆਰਥੀ ਅਥਲੈਟਿਕ ਮਹਾਂਕੁੰਭ ਕਰਵਾ ਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਖੇਡਾਂ ਤੇ ਵਿੱਦਿਆਂ ਵੱਲ ਪ੍ਰੇਰਿਤ ਕੀਤਾ, ਜਿਸ ਸਦਕਾ ਸ਼ਹਿਰ ਤੇ ਇਲਾਕੇ ਦੇ ਖਿਡਾਰੀਆਂ ਨੇ ਜ਼ਿਲ੍ਹਾ ਸਟੇਟ ਤੇ ਨੈਸ਼ਨਲ ਤੇ ਇੰਟਰਨੈਸ਼ਨਲ ਖੇਡਾਂ ਵਿਚ ਸਥਾਨ ਪ੍ਰਾਪਤ ਕਰਕੇ ਆਪਣੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ | ਜਿਸ 'ਤੇ ਕਲੱਬ ਨੂੰ ਮਾਣ ਹੈ | ਸ. ਕਰਨੈਲ ਸਿੰਘ ਬੀ. ਪੀ. ਈ. ਓ. (ਰਿਟਾ) ਜਨਰਲ ਸਕੱਤਰ ਕਲੱਬ ਦੀ ਅਗਵਾਈ ਵਿਚ ਦਸਹਿਰਾ ਗਰਾਊਾਡ ਰਾਹੋਂ ਵਿਖੇ ਓਪਨ ਜਿੰਮ ਸਮੂਹ ਕਲੱਬ ਤੇ ਅਮਰਜੀਤ ਸਿੰਘ ਪ੍ਰਧਾਨ ਨਗਰ ਕੌਂਸਲ ਰਾਹੋਂ ਦੇ ਸਾਂਝੇ ਯਤਨਾਂ ਸਦਕਾ ਐਕਸਰਸਾਈਜ਼ ਮਸ਼ੀਨਾਂ ਫਿੱਟ ਕਰਕੇ ਖਿਡਾਰੀਆਂ ਤੇ ਆਮ ਨਾਗਰਿਕਾਂ ਵਾਸਤੇ ਉਦਘਾਟਨ ਕੀਤਾ | ਕਲੱਬ ਦੇ ਸਮੂਹ ਅਹੁਦੇਦਾਰ ਕਸ਼ਮੀਰ ਸਿੰਘ ਮੈਨੇਜਰ ਮੀਨਾ ਦੇਵੀ, ਰੇਨੂ ਰਾਣੀ ਟੀਮ ਇੰਚਾਰਜ, ਸੁਖਦੇਵ ਸਿੰਘ, ਸਤਪਾਲ ਭਾਟੀਆ ਜੇ. ਈ., ਕਬੱਡੀ ਖਿਡਾਰੀ ਗੁਰਸ਼ਾਨ, ਡਿੰਪਲ ਰਾਜ, ਪੂਜਾ, ਜੈਸਮੀਨ, ਰੋਸ਼ਨ, ਰੋਹਿਤ, ਲਿਜ਼ਾ, ਕੁਲਦੀਪ ਨਗਮਾਂ, ਆਂਚਲ, ਸਵਾਤੀ, ਸਪਨਾ, ਪਲਕ, ਅਨਾਮਿਕਾ, ਵੰਸ਼ਿਕਾ, ਹਰਪ੍ਰੀਤ, ਗੁਰਪ੍ਰੀਤ, ਸ਼ਿਵਾਨੀ, ਕਾਜਲ, ਰਿਤਿਕਾ ਹਾਜ਼ਰ ਸਨ | ਕਲੱਬ ਦੇ ਪ੍ਰਧਾਨ ਨਰਿੰਦਰ ਸਿੰਘ ਚਾਹਲ, ਪਾਖਰ ਸਿੰਘ ਚਾਹਲ, ਐਡਵੋਕੇਟ ਜਸਵਿੰਦਰ ਸਿੰਘ, ਸਰਬਜੀਤ ਸਿੰਘ, ਕੇਵਲ ਸਿੰਘ ਮਾਹਲ, ਦੇਸ ਰਾਜ ਬੱਜੋਂ, ਸੁਸ਼ੀਲ ਕੁਮਾਰ ਡਾਇਰੈਕਟਰ, ਦਵਿੰਦਰ ਸਿੰਘ ਸਰਪੰਚ, ਸੰਤੋਸ਼ ਕੁਮਾਰੀ ਸਰਪੰਚ, ਮਹਿੰਦਰ ਸਿੰਘ ਢਿੱਲੋਂ ਨੇ ਇਸ ਮੌਕੇ ਮੁਬਾਰਕਬਾਦ ਦਿੱਤੀ | ਵਿਦੇਸ਼ ਤੋਂ ਕਰਨੈਲ ਸਿੰਘ ਪਾਬਲਾ, ਰਸ਼ਪਾਲ ਸਿੰਘ ਸ਼ੇਰਮਾਰ, ਜਗਤਾਰ ਸਿੰਘ, ਜਸਪਾਲ ਸਿੰਘ ਗਹੂੰਣੀਆ, ਜਰਨੈਲ ਸਿੰਘ, ਜਗਜੀਤ ਸਿੰਘ, ਲਵਦੀਪ ਸਿੰਘ, ਭੁਪਿੰਦਰ ਸਿੰਘ, ਜਗਸੀਰ ਸਿੰਘ ਤੇ ਵਿਸ਼ੇਸ਼ ਤੌਰ 'ਤੇ ਸੰਤੋਖ ਸਿੰਘ ਸੰਧੂ ਕਮਿਸ਼ਨਰ ਬੰਬਈ ਨੇ ਕਲੱਬ ਨੂੰ ਵਧਾਈ ਦਿੱਤੀ ਤੇ ਸ਼ੁੱਭਇੱਛਾਵਾਂ ਭੇਜੀਆਂ |