01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਫੁੱਟਬਾਲ ਅਕੈਡਮੀ ਮੰਗੂਵਾਲ ਦੇ ਖਿਡਾਰੀਆਂ ਨੂੰ ਖੇਡ ਸੈਸ਼ਨ ਦੌਰਾਨ ਦਿੱਤੀ ਰਿਫਰੈਸ਼ਮੈਂਟ

Ad Position 21
No active advertisement
ਅਜੀਤ ਡੈਸਕ 04-05-2026
ਬੰਗਾ, 3 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਫੁੱਟਬਾਲ ਅਕੈਡਮੀ ਮੰਗੂਵਾਲ ਦੇ ਹੋਣਹਾਰ ਫੁੱਟਬਾਲ ਖਿਡਾਰੀਆਂ ਨੂੰ ਖੇਡ ਪ੍ਰੇਮੀ ਸਖਸ਼ੀਅਤਾਂ ਵਲੋਂ ਖਿਡਾਰੀਆਂ ਨੂੰ ਪੂਰੇ ਉਤਸ਼ਾਹ ਨਾਲ ਟ੍ਰੇਨਿੰਗ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਸੈਸ਼ਨ ਤੋਂ ਬਾਅਦ ਬੀਬੀ ਭੋਲਾਂ (ਪੰਡਿਤਾਂ ਦੀ) ਅਤੇ ਕਾਲੇ ਦੇ ਬੇਟੇ ਸਾਬੀ ਵਲੋਂ ਕੇਲਿਆਂ ਦੀ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਗਈ | ਉਸ ਦੇ ਪਰਿਵਾਰ ਵਾਲਿਆਂ ਦਾ ਅਕੈਡਮੀ ਦੇ ਹੈੱਡ ਸਰਬਜੀਤ ਮੰਗੂਵਾਲ ਸਮੇਤ ਕੋਚ ਅਤਿੰਦਰ ਮਨੀ ਅਤੇ ਜਸਵੀਰ ਸਿੰਘ ਜੱਸੀ ਨੰਬਰਦਾਰ ਨੇ ਧੰਨਵਾਦ ਕੀਤਾ | ਇਸ ਮੌਕੇ ਸਰਬਜੀਤ ਮੰਗੂਵਾਲ ਨੇ ਕਿਹਾ ਕਿ ਮੇਰੇ ਪਿੰਡ ਦੇ ਫੁੱਟਬਾਲ ਨੂੰ ਪਿਆਰ ਕਰਨ ਵਾਲੇ ਪਤਵੰਤੇ ਸੱਜਣ ਸੋਹਣ ਸਿੰਘ ਖਟਕੜ ਉਰਫ ਸੋਹਣੀ ਵੀ ਹਫਤੇ ਦੀ ਹਫਤੇ ਰਿਫਰੈਸ਼ਮੈਂਟ ਦਿੰਦੇ ਰਹੇ ਹਨ | ਇਸੇ ਤਰ੍ਹਾਂ ਹੀ ਮੰਗੂਵਾਲ ਦੇ ਸਾਬਕਾ ਫੁੱਟਬਾਲ ਪਲੇਅਰ ਸਾਬੀ ਵਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦੇਣ ਲਈ ਹਾਜ਼ਰੀ ਲਗਵਾਈ ਗਈ ਹੈ | ਉਹਨਾਂ ਨੇ ਸਾਬੀ ਦੇ ਪਰਿਵਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ | ਇਸ ਮੌਕੇ ਖਿਡਾਰੀਆਂ ਦੇ ਮਾਪੇ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ੇ ਦਾ ਸੇਵਨ ਕਰਦਾ ਨੌਜਵਾਨ ਕਾਬੂ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਬੰਗਾ ਅੰਦਰ ਨਵੇਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਨਾਲ 'ਆਪ' ਹੋਵੇਗੀ ਮਜ਼ਬੂਤ-ਕੁਲਵੀਰ ਕੌਰ
Ad Position 24