ਰਾਹੋਂ, 3 ਮਈ (ਉਂਕਾਰ ਸਿੰਘ ਰਾਠੋਰ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਬ-ਇੰਸਪੈਕਟਰ ਵਰਿੰਦਰ ਕੁਮਾਰ ਮੁੱਖ ਅਫ਼ਸਰ ਥਾਣਾ ਰਾਹੋ ਤੇ ਸਹਾਇਕ ਸਬ-ਇੰਸਪੈਕਟਰ ਸਤਨਾਮ ਸਿੰਘ ਰੰਧਾਵਾ ਇੰਚਾਰਜ ਪੁਲਿਸ ਚੌਕੀ ਸ਼ੇਖ਼ਾ ਮਜਾਰਾ ਦੀ ਪੁਲਿਸ ਪਾਰਟੀ ਦੇ ਬਰਾਏ ਗਸ਼ਤ ਬਾ-ਚੈਕਿੰਗ ਸ਼ੱਕੀ ਪੁਰਸ਼ਾਂ ਤੇ ਸ਼ੱਕੀ ਵਹੀਕਲਾਂ ਦੇ ਸੰਬੰਧ ਵਿਚ ਗਸ਼ਤ ਕਰ ਰਹੇ ਸੀ | ਸਹਾਇਕ ਸਬ-ਇੰਸਪੈਕਟਰ ਸਤਨਾਮ ਸਿੰਘ ਰੰਧਾਵਾ ਨੇ ਦੱਸਿਆ ਕੇ ਦੌਰਾਨੇ ਗਸ਼ਤ ਪੁਲਿਸ ਪਾਰਟੀ ਨੇ ਕਰਨਪ੍ਰੀਤ ਉਰਫ਼ ਬਿੱਲਾ ਪੁੱਤਰ ਅਵਤਾਰ ਚੰਦ ਵਾਸੀ ਮੁਹੱਲਾ ਦੀਵਾਨਿਆ ਰਾਹੋਂ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਸੜੀ ਹੋਈ ਸਿਲਵਰ ਪੰਨੀ ਜਿਸ ਨੂੰ ਹੈਰੋਇਨ ਲੱਗੀ ਹੋਈ, ਜਲਿਆ ਹੋਇਆ 10 ਰੁਪਏ ਦਾ ਨੋਟ ਪਾਈਪ ਨੁਮਾ ਤੇ ਲਾਈਟਰ ਬਰਾਮਦ ਹੋਣ 'ਤੇ ਕਰਨਪ੍ਰੀਤ ਉਰਫ਼ ਬਿੱਲਾ ਉਕਤ ਦੇ ਖ਼ਿਲਾਫ਼ ਮੁਕੱਦਮਾ ਥਾਣਾ ਰਾਹੋਂ ਦਰਜ ਰਜਿਸਟਰ ਕਰਕੇ ਮੁੱਢਲੀ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ |