01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸੇਵਾਮੁਕਤ ਹੋਏ ਥਾਣੇਦਾਰ ਕੈਲਾਸ਼ ਚੰਦਰ ਨੇ ਬੇਦਾਗ਼ ਨੌਕਰੀ ਕਰਕੇ ਪੈਦਾ ਕੀਤੀ ਮਿਸਾਲ-ਮੰਗੂਪੁਰ

Ad Position 21
No active advertisement
ਅਜੀਤ ਡੈਸਕ 04-05-2026
ਸੜੋਆ, 3 ਮਈ (ਬਲਵਿੰਦਰ ਨਾਨੋਵਾਲੀਆ)-ਪੁਲਿਸ ਵਿਭਾਗ 'ਚੋਂ ਕਰੀਬ 33 ਸਾਲ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ ਸੇਵਾ-ਮੁਕਤ ਹੋਏ ਚੌਧਰੀ ਕੈਲਾਸ਼ ਚੰਦਰ ਦਾ ਆਪਣੇ ਜੱਦੀ ਪਿੰਡ ਕਟਵਾਰਾ ਵਿਖੇ ਪਹੁੰਚਣ 'ਤੇ ਵਿਭਾਗ ਦੇ ਅਧਿਕਾਰੀਆਂ, ਰਾਜਨੀਤਕ ਆਗੂਆਂ ਤੇ ਸਕੇ-ਸੰਬੰਧੀਆਂ ਨੇ ਭਰਵਾਂ ਸਵਾਗਤ ਕੀਤਾ | ਪਿੰਡ ਕਟਵਾਰਾ ਵਿਖੇ ਕੈਲਾਸ਼ ਚੰਦਰ ਥਾਣੇਦਾਰ ਨੂੰ ਸੇਵਾਮੁਕਤ ਹੋਣ 'ਤੇ ਵਧਾਈ ਦਿੰਦਿਆਂ ਚੌਧਰੀ ਅਜੈ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਅੱਜ ਦੇ ਤਣਾਓ ਭਰੇ ਮਾਹੌਲ ਵਿਚ ਸਰਕਾਰੀ ਕਰਮਚਾਰੀ ਖ਼ਾਸ ਕਰਕੇ ਪੁਲਿਸ ਵਿਭਾਗ 'ਚੋਂ ਸੇਵਾਮੁਕਤ ਹੋਣਾ ਬਹੁਤ ਵੱਡੀ ਗੱਲ ਹੈ | ਉਨ੍ਹਾਂ ਕਿਹਾ ਕਿ ਥਾਣੇਦਾਰ ਕੈਲਾਸ਼ ਚੰਦਰ ਨੂੰ ਡਿਊਟੀ ਦੌਰਾਨ ਕਈ ਵਾਰ ਮਿਲਣ ਦਾ ਮੌਕਾ ਮਿਲਿਆ, ਤਾਂ ਇਨ੍ਹਾਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੈਲਾਸ਼ ਚੰਦਰ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ, ਅੱਜ ਸਮਾਜ ਨੂੰ ਵੀ ਇਨ੍ਹਾਂ 'ਤੇ ਬਹੁਤ ਵੱਡੀਆਂ ਉਮੀਦਾਂ ਹਨ, ਜਿਸ ਵਿਚ ਕੈਲਾਸ਼ ਚੰਦਰ ਆਪਣਾ ਵੱਡਾ ਯੋਗਦਾਨ ਪਾਉਣਗੇ | ਇਸ ਮੌਕੇ ਥਾਣੇਦਾਰ ਕੈਲਾਸ਼ ਚੰਦਰ ਨੂੰ ਵਧਾਈਆਂ ਦੇਣ ਵਾਲਿਆਂ ਵਿਚ ਸੁਰਿੰਦਰ ਸਿੰਘ ਉਪ ਪੁਲਿਸ ਕਪਤਾਨ, ਰਾਕੇਸ਼ ਕੁਮਾਰ ਇੰਸਪੈਕਟਰ ਪੁਲਿਸ, ਸੁਭਾਸ਼ ਚੰਦਰ ਇੰਸਪੈਕਟਰ, ਓਮ ਪ੍ਰਕਾਸ਼ ਇੰਸਪੈਕਟਰ ਪੰਜਾਬ ਪੁਲਿਸ, ਅਸ਼ੋਕ ਨਾਨੋਵਾਲ ਸੀਨੀਅਰ ਅਕਾਲੀ ਆਗੂ, ਅਸ਼ੋਕ ਕਟਾਰੀਆ ਆਪ ਆਗੂ, ਚੌਧਰੀ ਕੁੰਦਨ ਲਾਲ, ਚੌ: ਓਮਕਾਰ ਨਾਥ ਸਾਬਕਾ ਸਰਪੰਚ ਕਟਵਾਰਾ, ਪਵਨ ਕੁਮਾਰ, ਲਾਲ ਚੰਦ ਬਿੱਟੂ, ਦੇਸ ਰਾਜ ਥੋਪੀਆ, ਪਵਨ ਕੁਮਾਰ ਥੋਪੀਆ, ਚਰਨ ਦਾਸ ਖੀਵੇਵਾਲ, ਸਤਨਾਮ ਸਿੰਘ ਸਰਪੰਚ ਕਟਵਾਰਾ, ਗੁਰਮੀਤ ਲਾਲ, ਹਰਮੇਸ਼ ਲਾਲ ਦੋਵੇਂ ਸਾਬਕਾ ਸਰਪੰਚ ਕਟਵਾਰਾ ਖ਼ੁਰਦ, ਸਰਬਣ ਰਾਮ ਪ੍ਰਧਾਨ, ਸੁਰਿੰਦਰ ਕੁਮਾਰ ਥਾਣੇਦਾਰ, ਜਸਵਿੰਦਰ ਸਿੰਘ ਬਿੰਦਰ, ਰੋਸ਼ਨ ਲਾਲ ਚੇਚੀ, ਇਕਬਾਲ ਸਿੰਘ ਥਾਣੇਦਾਰ, ਅਵਤਾਰ ਸਿੰਘ ਟੋਰੋਵਾਲ, ਹਰਵਿੰਦਰ ਸਿੰਘ ਚਾਂਦਪੁਰ ਰੁੜਕੀ, ਗੁਰਮੇਲ ਭਗਤ, ਜਸਪਾਲ, ਸੁਰਿੰਦਰ ਪਾਲ, ਰੋਸ਼ਨ ਲਾਲ, ਹੈਪੀ ਚਾੜ, ਰਾਜ ਕੁਮਾਰ, ਗੁਰਬਚਨ ਚੰਦ ਤੇ ਚੌਧਰੀ ਪਰਮਾ ਨੰਦ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਮਿਨੀ ਨਾਰਿਆਲ ਯੂਨੀਵਰਸਿਟੀ 'ਚੋਂ ਆਈ ਅੱਵਲ ਅਗਲੀ ਖ਼ਬਰ ਪੁਲਿਸ ਵਲੋਂ ਨਸ਼ੇ ਦਾ ਸੇਵਨ ਕਰਦਾ ਨੌਜਵਾਨ ਕਾਬੂ
Ad Position 24