01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 04-05-2026
ਨਵਾਂਸ਼ਹਿਰ, 3 ਮਈ (ਦੀਦਾਰ ਸਿੰਘ ਸ਼ੇਤਰਾ)-ਪੈਂਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਮੰਡਲ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ 'ਚ ਪੈਨਸ਼ਨਰ ਦੇ ਮਸਲਿਆਂ ਤੇ ਮੰਗਾਂ ਨੂੰ ਲੈ ਕੇ ਜਥੇਬੰਦੀ ਵਲੋਂ ਕੀਤੇ ਜਾ ਰਹੇ ਸੰਘਰਸ਼ਾਂ ਬਾਰੇ ਵਿਚਾਰ ਕੀਤੀ ਗਈ | ਉਪਰੰਤ ਸਰਕਲ ਨਵਾਂਸ਼ਹਿਰ ਅਧੀਨ ਆਉਂਦੀਆਂ ਵੱਖ-ਵੱਖ ਡਵੀਜ਼ਨਾਂ ਤੋਂ ਪਹੁੰਚੇ ਸਰਕਲ ਵਰਕਿੰਗ ਕਮੇਟੀ ਮੈਂਬਰਾਂ ਤੇ ਪੈਨਸ਼ਨਰਾਂ ਵਲੋਂ ਸਰਕਲ ਨਵਾਂਸ਼ਹਿਰ ਦੇ ਗੇਟ ਅੱਗੇ ਪੈਨਸ਼ਨਰ ਐਸੋਸੀਏਸ਼ਨ ਜਥੇਬੰਦੀ ਦਾ ਝੰਡਾ ਚੜ੍ਹਾਇਆ ਗਿਆ | ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਮਈ 1886 ਈਸਵੀ ਦੇ ਸ਼ਹੀਦਾਂ ਨੂੰ ਲਾਲ ਸਲਾਮ ਦੇ ਨਾਅਰਿਆਂ ਨਾਲ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਸਟੇਟ ਕਮੇਟੀ ਆਗੂ ਸ਼ਿਵ ਕੁਮਾਰ ਤਿਵਾੜੀ, ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ, ਸਰਕਲ ਸਕੱਤਰ ਅਸ਼ਵਨੀ ਕੁਮਾਰ ਗੜ੍ਹਸ਼ੰਕਰ, ਸਰਕਲ ਦੇ ਸਰਪ੍ਰਸਤ ਬਲਵੀਰ ਸਿੰਘ ਦੁਸਾਂਝ, ਸਰਕਲ ਵਿੱਤ ਸਕੱਤਰ ਵਿਜੇ ਕੁਮਾਰ ਬਾਲੀ, ਜੁਆਇੰਟ ਸਕੱਤਰ ਨਿਰੰਜਨ ਸਿੰਘ ਕੰਗਾਂ, ਸਰਕਲ ਪੈੱ੍ਰਸ ਸਕੱਤਰ ਜਗਦੀਸ਼ ਚੰਦਰ ਬਲਾਚੌਰ, ਡਵੀਜ਼ਨ ਦੇ ਸੀ: ਮ: ਪ੍ਰਧਾਨ ਰਵਿੰਦਰ ਭਾਸਕਰ ਰਾਹੋਂ, ਕੁਲਵਿੰਦਰ ਸਿੰਘ ਗੁਰਾਇਆ, ਪੈੱ੍ਰਸ ਸਕੱਤਰ ਪ੍ਰੇਮ ਚਣਕੋਆ, ਡਵੀਜ਼ਨ ਗੁਰਾਇਆ ਦੇ ਪ੍ਰਧਾਨ ਪਿਆਰਾ ਰਾਮ, ਡਵੀਜ਼ਨ ਪ੍ਰਧਾਨ ਗੜ੍ਹਸ਼ੰਕਰ ਕਮਲ ਦੇਵ, ਡਵੀਜ਼ਨ ਗੜ੍ਹਸ਼ੰਕਰ ਦੇ ਸਕੱਤਰ ਅਮਰੀਕ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ | ਸਰਕਾਰ ਵਲੋਂ ਅਪਣਾਈ ਜਾ ਰਹੀ ਇਸ ਨੀਤੀ ਦੀ ਬੁਲਾਰਿਆਂ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਦਨ ਲਾਲ ਰਾਮਰਾਏਪੁਰ ਵਲੋਂ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਕਰਨ ਹਸਪਤਾਲ ਦਾ 35ਵਾਂ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਜੱਬੋਵਾਲੀਏ ਅੰਸ਼ ਨੇ ਜ਼ਿਲ੍ਹੇ 'ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ
Ad Position 24