01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਕਰਨ ਹਸਪਤਾਲ ਦਾ 35ਵਾਂ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 04-05-2026
ਬੰਗਾ, 3 ਮਈ (ਧਰਮਵੀਰ ਪਾਲ, ਕਰਮ ਲਧਾਣਾ)-ਬੰਗਾ ਸਥਿਤ ਕਰਨ ਹਸਪਤਾਲ ਦਾ 35ਵਾਂ ਸਥਾਪਨਾ ਦਿਵਸ ਮਨਾਇਆ ਅਤੇ ਹਸਪਤਾਲ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਹਸਪਤਾਲ ਦੇ ਸੰਸਥਾਪਕ ਡਾ. ਬਖਸ਼ੀਸ਼ ਸਿੰਘ ਤੇ ਡਾ. ਬਲਵੀਰ ਕੌਰ ਨੇ ਇਸ ਸਫ਼ਰ ਦੌਰਾਨ ਇਲਾਕੇ ਦੇ ਲੋਕਾਂ ਵਲੋਂ ਪ੍ਰਗਟਾਏ ਵਿਸ਼ਵਾਸ਼ ਤੇ ਕਰਮਚਾਰੀਆਂ ਦੀ ਮਿਹਨਤ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ | ਹਸਪਤਾਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹਨਾਂ ਨੇ ਸਦਾ ਮਰੀਜ਼ਾਂ ਦੀ ਤੰਦਰੁਸਤੀ ਲਈ ਸਮਰਪਿਤ ਸੇਵਾਵਾਂ ਨਿਭਾਈਆਂ ਹਨ ਅਤੇ ਡਾਕਟਰ ਮਰੀਜ਼ ਵਿਚਕਾਰ ਅਪਣੱਤ ਦੇ ਨਾਤੇ ਨੂੰ ਕਾਇਮ ਰੱਖਣ ਨੂੰ ਪਹਿਲ ਦਿੱਤੀ ਗਈ ਹੈ | ਦੱਸਣਯੋਗ ਹੈ ਕਿ ਡਾ. ਬਖਸ਼ੀਸ਼ ਸਿੰਘ ਦੀ ਅਗਵਾਈ ਵਿਚ ਇਲਾਕੇ ਭਰ 'ਚ ਸਮਾਜ ਸੇਵੀ ਕਾਰਜ ਵੀ ਜਾਰੀ ਹਨ, ਜਿਨ੍ਹਾਂ ਵਿਚ ਉਨ੍ਹਾਂ ਵਲੋਂ ਸਕੂਲ ਨੂੰ ਗੋਦ ਲੈਣਾ, ਵੱਖ-ਵੱਖ ਥਾਵਾਂ 'ਤੇ ਮੁਫ਼ਤ ਮੈਡੀਕਲ ਕੈਂਪ ਲਾਉਣਾ, ਲੋੜਵੰਦਾਂ ਦੀ ਸਹਾਇਤਾ ਕਰਨਾ, ਕੋਰੋਨਾ ਕਾਲ 'ਚ ਵਿਸ਼ੇਸ਼ ਤੌਰ 'ਤੇ ਸੇਵਾਵਾਂ ਨਿਭਾਉਣਾ, ਵਿੱਦਿਅਕ ਅਦਾਰਿਆਂ ਵਿਚ ਸੈਮੀਨਾਰਾਂ ਦਾ ਸੰਚਾਲਨ ਕਰਨਾ ਆਦਿ ਸ਼ਾਮਿਲ ਹਨ | ਕਰਨ ਹਸਪਤਾਲ ਦੇ 35ਵੇਂ ਸਥਾਪਨਾ ਦਿਵਸ ਮੌਕੇ ਇਲਾਕੇ ਦੀਆਂ ਸਿਆਸੀ ਧਿਰਾਂ, ਧਾਰਮਿਕ ਜਥੇਬਦੀਆਂ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਹਸਪਤਾਲ ਦੇ ਪ੍ਰਬੰਧਕਾਂ ਨੂੰ ਵਧਾਈਆਂ ਦਿਤੀਆਂ ਗਈਆਂ | ਇਸ ਮੌਕੇ ਮਲਕੀਤ ਸਿੰਘ, ਮਹਿੰਦਰ ਸਿੰਘ, ਪਿ੍ਤਪਾਲ ਸਿੰਘ, ਚਮਨ ਲਾਲ, ਹਰਮਨਦੀਪ ਕੌਰ, ਲਖਵਿੰਦਰ ਕੌਰ, ਗੁਰਦੀਪ, ਬਬੀਤਾ, ਹਰਪ੍ਰੀਤ ਰਜਨੀ, ਕਾਜਲ, ਪ੍ਰੀਤੀ, ਅੰਜਲੀ, ਰਾਜਿੰਦਰ ਕੁਮਾਰ, ਸੰਜੀਵ ਕੁਮਾਰ ਆਦਿ ਵੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਕੰਠ ਕਲੇਰ ਦੀ ਨਵੀਂ ਐਲਬਮ 'ਇਸ਼ਕ ਵੇ' ਨੂੰ ਸੰਗੀਤ ਪ੍ਰੇਮੀਆਂ ਵਲੋਂ ਮਿਲ ਰਿਹਾ ਭਰਵਾਂ ਹੁੰਗਾਰਾ-ਕਮਲ ਕਲੇਰ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਦੀ ਮਹੀਨਾਵਾਰ ਮੀਟਿੰਗ
Ad Position 24