01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਕੰਠ ਕਲੇਰ ਦੀ ਨਵੀਂ ਐਲਬਮ 'ਇਸ਼ਕ ਵੇ' ਨੂੰ ਸੰਗੀਤ ਪ੍ਰੇਮੀਆਂ ਵਲੋਂ ਮਿਲ ਰਿਹਾ ਭਰਵਾਂ ਹੁੰਗਾਰਾ-ਕਮਲ ਕਲੇਰ

Ad Position 21
No active advertisement
ਅਜੀਤ ਡੈਸਕ 04-05-2026
ਕਟਾਰੀਆਂ, 3 ਮਈ (ਪ੍ਰੇਮੀ ਸੰਧਵਾਂ)-ਸੰਗੀਤ ਦੀ ਦੁਨੀਆ 'ਚ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਜਨਾਬ ਕੰਠ ਕਲੇਰ ਦੀ ਨਵੀਂ ਆਈ ਐਲਬਮ 'ਇਸ਼ਕ ਵੇ' ਨੂੰ ਸੰਗੀਤ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਕਿਉਂਕਿ ਕੰਠ ਕਲੇਰ ਨੇ ਹਮੇਸ਼ਾ ਹੀ ਲੱਚਰਤਾ ਭਰੇ ਗਾਣਿਆਂ ਤੋਂ ਦੂਰ ਰਹਿ ਕੇ ਉਹ ਗੀਤ ਸੰਗੀਤ ਪ੍ਰੇਮੀਆਂ ਦੀ ਝੋਲੀ ਵਿਚ ਪਾਏ ਜਿਨ੍ਹਾਂ ਨੂੰ ਪੂਰੇ ਪਰਿਵਾਰ ਵਿਚ ਬੈਠ ਕੇ ਸੁਣਿਆ ਜਾਂਦਾ ਹੈ | ਇਹ ਜਾਣਕਾਰੀ ਉੱਘੇ ਸੰਗੀਤਕਾਰ ਕਮਲ ਕਲੇਰ ਨਕੋਦਰ ਵਾਲਿਆਂ ਨੇ 'ਅਜੀਤ' ਨੂੰ ਦਿੰਦਿਆਂ ਕਿਹਾ ਕਿ ਕੰਠ ਕਲੇਰ ਵਲੋਂ ਆਪਣੀ ਸੁਰੀਲੀ ਆਵਾਜ਼ ਵਿਚ ਗਾਏ ਗੀਤਾਂ ਦਾ ਵੀਡੀਓ ਫਿਲਮਾਂਕਣ ਪ੍ਰਸਿੱਧ ਵੀਡੀਓ ਡਾਇਰੈਕਟਰ ਹੈਰੀ ਜਾਰਡਨ ਵਲੋਂ ਕੈਨੇਡਾ ਦੀਆਂ ਸ਼ਾਨਦਾਰ ਲੋਕੇਸ਼ਨਾਂ ਤੇ ਈ. ਡੀ. ਐਮਰਜ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਕੀਤਾ ਗਿਆ ਹੈ | ਸੰਗੀਤਕਾਰ ਕਮਲ ਕਲੇਰ ਨੇ ਦੱਸਿਆ ਕਿ ਐਲਬਮ ਦਾ ਦੂਜਾ ਗੀਤ 'ਯਾਰਾ' ਨੂੰ ਵੀ ਯੂ-ਟਿਊਬ ਦੇ ਨਾਲ-ਨਾਲ ਵੱਖ-ਵੱਖ ਚੈਨਲਾਂ 'ਤੇ ਚਲਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਐਲਬਮ ਦੇ ਗੀਤਾਂ ਨੂੰ ਸੰਗੀਤਕਾਰ ਕਮਲ ਕਲੇਰ, ਜੱਸੀ ਬ੍ਰਦਰਜ਼, ਸੰਨੀ ਵਿਜ, ਬਮਨ, ਕੁਸ਼ਾਨ ਕਲੇਰ ਤੇ ਰਾਜੀਵ ਬੀ ਭੱਲਾ ਵਲੋਂ ਸੰਗੀਤ ਦੀ ਲੜੀ ਵਿਚ ਪਰੋਇਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਸਰਕਾਰੀ ਤੇ ਗੈਰ ਸਰਕਾਰੀ ਕਾਮਿਆਂ ਦੀ ਮੂਲ ਤਨਖਾਹ 'ਚ 15 ਫ਼ੀਸਦੀ ਦਾ ਵਾਧਾ ਕਰਨਾ ਸ਼ਲਾਘਾਯੋਗ-ਚੈਅਰਮੈ... ਅਗਲੀ ਖ਼ਬਰ ਕਰਨ ਹਸਪਤਾਲ ਦਾ 35ਵਾਂ ਸਥਾਪਨਾ ਦਿਵਸ ਮਨਾਇਆ
Ad Position 24