01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪਹਿਲੀ ਵਾਰ ਗੜ੍ਹਸ਼ੰਕਰ ਤੋਂ ਹੱਜ ਯਾਤਰਾ ਲਈ ਰਵਾਨਾ ਹੋਏ ਪਿਉ-ਪੁੱਤਰ ਨਿਮਿਸ਼ਾ ਮਹਿਤਾ ਨੇ ਰਵਾਨਾ ਕਰਨ ਸਮੇਂ ਦਿੱਤੀਆਂ ਸ਼ੁੱਭਕਾਮਨਾਵਾਂ

Ad Position 21
No active advertisement
ਅਜੀਤ ਡੈਸਕ 04-05-2026
ਗੜ੍ਹਸ਼ੰਕਰ, 3 ਮਈ (ਧਾਲੀਵਾਲ)-ਗੜ੍ਹਸ਼ੰਕਰ ਤੋਂ ਪਹਿਲੀ ਵਾਰ ਸਾਊਦੀ ਅਰਬ ਦੀ ਹੱਜ ਯਾਤਰਾ ਲਈ ਪਿਓ-ਪੁੱਤਰ ਰਵਾਨਾ ਹੋਏ ਹਨ | ਗੜ੍ਹਸ਼ੰਕਰ 'ਚ ਪਿਛਲੇ ਸਮੇਂ ਤੋਂ ਕਾਰੋਬਾਰ ਕਰ ਰਹੇ ਸਲੀਮ ਆਪਣੇ ਬਾਪ ਅਲੀ ਹਸਨ ਨੂੰ ਨਾਲ ਲੈ ਕੇ ਹੱਜ ਯਾਤਰਾ ਲਈ ਰਵਾਨਾ ਹੋਇਆ ਹੈ | ਗੜ੍ਹਸ਼ੰਕਰ ਤੋਂ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਸਲੀਮ ਅਤੇ ਉਸ ਦੇ ਪਿਤਾ ਅਲੀ ਹਸਨ ਨੂੰ ਸਿਰੋਪਾਓ ਪਾ ਕੇ ਯਾਤਰਾ ਲਈ ਰਵਾਨਾ ਕਰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਹ ਯਾਤਰਾ ਕਿਸਮਤ ਵਾਲਿਆਂ ਦੇ ਹਿੱਸੇ ਆਉਂਦੀ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਲੀਮ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੇ ਮਾਪਿਆਂ ਨੂੰ ਯਾਤਰਾ 'ਤੇ ਲੈ ਕੇ ਜਾਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ 45 ਦਿਨਾਂ ਦੀ ਹੱਜ ਯਾਤਰਾ ਦੌਰਾਨ ਇਹ 40 ਦਿਨ ਸਾਊਦੀ ਅਰਬ 'ਚ ਵੱਖ-ਵੱਖ ਥਾਵਾਂ ਦੇ ਦਰਸ਼ਨ ਕਰਕੇ ਵਾਪਸ ਭਾਰਤ ਪਰਤਣਗੇ | ਇਸ ਮੌਕੇ ਇਸਲਾਮ ਭਾਈਚਾਰੇ ਦੇ ਹੋਰ ਲੋਕਾਂ ਤੋਂ ਇਲਾਵਾ ਸਾਬਕਾ ਕੌਂਸਲਰ ਪਵਨ ਪੰਮੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੇਰਾ ਸੱਚਾ ਦਰਬਾਰ 'ਚ ਸੰਤ ਸਮਾਗਮ ਤੇ ਕੀਰਤਨ ਦਰਬਾਰ ਕਰਵਾਏ ਅਗਲੀ ਖ਼ਬਰ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਇਕਾਈ ਬੁੱਲੋ੍ਹਵਾਲ ਦੀ ਚੋਣ
Ad Position 24