ਬੁੱਲ੍ਹੋਵਾਲ, 3 ਮਈ (ਲੁਗਾਣਾ)-ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਇਕਾਈ ਬੁੱਲੋ੍ਹਵਾਲ ਦੀ ਐਗਜ਼ੈਕਟਿਵ ਕਮੇਟੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਹ ਚੋਣ ਸਾਬਕਾ ਪ੍ਰਧਾਨ ਬਲਜੀਤ ਸਿੰਘ ਤੇ ਸੇਵਾ ਸਿੰਘ ਦੀ ਸਰਪਰਸਤੀ ਹੇਠ ਹੋਈ, ਜਿਸ 'ਚ ਸਮੂਹ ਮੈਂਬਰਾਂ ਵਲੋਂ ਅਗਲੇ ਦੋ ਸਾਲਾਂ ਲਈ ਸੰਦੀਪ ਸਿੰਘ ਨੂੰ ਪ੍ਰਧਾਨ ਨਿਯੁਕਤ ਕਰ ਲਿਆ ਅਤੇ ਬਲਵੀਰ ਸਿੰਘ ਸਿੱਧੂ ਨੂੰ ਜਨਰਲ ਸਕੱਤਰ, ਮਨਦੀਪ ਕੁਮਾਰ ਨੂੰ ਕੈਸ਼ੀਅਰ, ਅਮਰਦੀਪ ਸਿੰਘ ਗਿੱਦਾ ਸੀਨੀਅਰ ਮੀਤ ਪ੍ਰਧਾਨ, ਸੌਰਵ ਕੁਮਾਰ ਤੇ ਗਗਨਜੀਤ ਸਿੰਘ ਮੀਤ ਪ੍ਰਧਾਨ, ਮਨਦੀਪ ਬੱਧਣ ਜੁਆਇੰਟ ਸਕੱਤਰ ਤੇ ਪ੍ਰਦੀਪ ਸਿੰਘ ਨੂੰ ਪੀ. ਆਰ. ਓ. ਚੁਣਿਆ ਗਿਆ | ਇਸ ਮੌਕੇ ਇਕਾਈ ਦੇ ਮੈਂਬਰ ਲਖਬੀਰ ਸਿੰਘ ਲੱਕੀ, ਹਰਪਿੰਦਰ ਸਿੰਘ, ਮੱਖਣ ਸਿੰਘ, ਓਾਕਾਰ ਸਿੰਘ, ਸੁਰਜੀਤ ਸਿੰਘ, ਹਰਦੀਪ ਸਿੰਘ, ਗੁਰਮੁਖ ਸਿੰਘ, ਲਖਵਿੰਦਰ ਸਿੰਘ ਲੱਕੀ ਤੇ ਹੋਰ ਵੀ ਮੈਂਬਰ ਹਾਜ਼ਰ ਸਨ | ਇਸ ਦੌਰਾਨ ਜਨਰਲ ਸਕੱਤਰ ਬਲਵੀਰ ਸਿੰਘ ਸਿੱਧੂ ਵਲੋਂ ਚੋਣ ਲਈ ਪਹੁੰਚੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਮੂਹ ਮੈਂਬਰਾਂ ਵਲੋਂ ਪ੍ਰਧਾਨ ਸੰਦੀਪ ਸਿੰਘ ਤੇ ਨਵ-ਨਿਯੁਕਤ ਟੀਮ ਨੂੰ ਵਧਾਈ ਦਿੱਤੀ ਗਈ |