30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਡਾ. ਅੰਬੇਡਕਰ ਨੇ ਸੰਵਿਧਾਨ 'ਚ ਸਾਰੇ ਵਰਗਾਂ ਦੇ ਹਿਤਾਂ ਦੀ ਗੱਲ ਕੀਤੀ-ਧਰਮ ਪਾਲ ਤਲਵੰਡੀ

Ad Position 21
No active advertisement
ਅਜੀਤ ਡੈਸਕ 05-05-2026
ਬਹਿਰਾਮ, 4 ਮਈ (ਸਰਬਜੀਤ ਸਿੰਘ ਰਾਣਾ)-ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਬਹਿਰਾਮ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਨ ਮਨਾਇਆ, ਜਿਸ ਵਿਚ ਮੁੱਖ ਬੁਲਾਰੇ ਮਾਸਟਰ ਸੋਮਨਾਥ ਫਗਵਾੜਾ ਤੇ ਧਰਮਪਾਲ ਤਲਵੰਡੀ ਨੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਸੰਘਰਸ਼ ਦੀ ਵਿਸਥਾਰ ਪੂਰਵਕ ਵਿਆਖਿਆ ਕੀਤੀ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਅਤੇ ਆਪਣਾ ਰਾਜ ਭਾਗ ਸਥਾਪਿਤ ਕਰਨ 'ਤੇ ਜ਼ੋਰ ਦਿੱਤਾ | ਧਰਮਪਾਲ ਤਲਵੰਡੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿੱਦਿਆ ਸ਼ੇਰਨੀ ਦਾ ਦੁੱਧ ਹੈ ਜੋ ਪੀਏਗਾ ਉਹੀ ਦਹਾੜੇਗਾ | ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਵਿਚ ਔਰਤਾਂ, ਬੱਚਿਆਂ ਅਤੇ ਭਾਰਤ ਦੇ ਸਾਰੇ ਵਰਗਾਂ ਦੇ ਹੱਕਾਂ ਹਿੱਤਾਂ ਦੀ ਗੱਲ ਕੀਤੀ | ਸਟੇਜ ਸਕੱਤਰ ਦੀ ਸੇਵਾ ਰਾਮ ਸਿੰਘ ਢਾਹਾਂ ਨੇ ਨਿਭਾਈ | ਟਰੱਸਟ ਵਲੋਂ ਆਏ ਹੋਏ ਮਹਿਮਾਨਾਂ ਨੂੰ ਲੋਈ ਤੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਰੇਸ਼ਮ ਲਾਲ ਮੱਲ੍ਹਾ, ਏ. ਐਸ. ਆਈ. ਪਰਮਜੀਤ ਬਹਿਰਾਮ, ਕੇਵਲ ਕਿ੍ਸ਼ਨ ਬਹਿਰਾਮ, ਬਲਕਾਰ ਚੱਕ ਮੰਡੇਰ, ਅਮਰਜੀਤ ਬੀਸਲਾ, ਪਟਵਾਰੀ ਅਤੇ ਬੀਬੀਆਂ ਭੈਣਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਵਲੋਂ ਆਈ. ਏ. ਐਸ. ਬਣੀਆਂ ਰਾਖੀ ਚੌਧਰੀ ਤੇ ਕਰਿਤਕਾ ਚੌਧਰੀ ਦਾ ਸਨਮਾਨ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਭੁੱਲਰ ਦੀ ਅਗਵਾਈ 'ਚ ਕਾਂਗਰਸੀਆਂ ਨੇ ਡੀ. ਸੀ. ਰਾਹੀਂ ਗਵਰਨਰ ਨੂੰ ਭੇਜਿਆ ਮੈਮੋਰੰਡਮ <br/>
Ad Position 24