ਪੋਜੇਵਾਲ ਸਰਾਂ, 4 ਮਈ (ਨਵਾਂਗਰਾਈਾ)-ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਵਲੋਂ ਰਾਜੇਸ਼ ਪਾਇਲਟ ਮੈਮੋਰੀਅਲ ਗੁੱਜਰ ਭਵਨ ਕੰਪਲੈਕਸ ਵਿਖੇ ਪ੍ਰੀਸ਼ਦ ਦੇ ਪ੍ਰਧਾਨ ਕਰਨਲ ਐੱਸ. ਆਰ. ਮੀਲੂ ਦੀ ਸਰਪ੍ਰਸਤੀ ਹੇਠ ਸਨਮਾਨ ਸਮਾਗਮ ਕਰਵਾ ਕੇ ਗੁੱਜਰ ਸਮਾਜ ਦੀਆਂ ਬਲਾਚੌਰ ਤਹਿਸੀਲ ਨਾਲ ਸਬੰਧਤ ਦੋ ਧੀਆਂ ਰਾਖੀ ਚੌਧਰੀ ਪਤਨੀ ਲਵਿਸ਼ ਕੁਮਾਰ ਪਿੰਡ ਟੋਰੋਵਾਲ ਤੇ ਕਰਿਤਕਾ ਚੌਧਰੀ ਪੱਤਰੀ ਇੰਸਪੈਕਟਰ ਰਾਜੀਵ ਕੁਮਾਰ ਪਿੰਡ ਕਰੀਪੁਰ ਧਿਆਨੀ, ਜਿਨ੍ਹਾਂ ਨੇ ਯੂ. ਪੀ. ਐਸ. ਈ. ਦੀ ਪ੍ਰੀਖਿਆ ਪਾਸ ਕਰਕੇ ਤੇ ਆਈ. ਏ. ਐਸ. ਬਣ ਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਭ ਤੋਂ ਪਹਿਲਾਂ ਨਰਿੰਦਰ ਕੁਮਾਰ ਮੀਲੂ ਜਨਰਲ ਸਕੱਤਰ ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਨੇ ਇਨ੍ਹਾਂ ਦੋਨਾਂ ਲੜਕੀਆਂ ਦੀ ਬਾਕੀ ਮੈਂਬਰਾਂ ਨਾਲ ਪਹਿਚਾਣ ਕਰਵਾਈ | ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮਨਵੀਰ ਸਿੰਘ ਬਡਾਣਾ ਚੇਅਰਮੈਨ ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਤੇ ਐਸ. ਆਰ. ਮੀਲੂ ਪ੍ਰਧਾਨ ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਨੇ ਕਿਹਾ ਕਿ ਰਾਖੀ ਚੌਧਰੀ ਅਤੇ ਕਰਿਤਿਕਾ ਚੌਧਰੀ ਨੇ ਗੁੱਜਰ ਸਮਾਜ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਇਹ ਸਭ ਇਨ੍ਹਾਂ ਤੇ ਇਨ੍ਹਾਂ ਦੇ ਪਰਿਵਾਰ ਦੀ ਆਪਣੀ ਮਿਹਨਤ ਦਾ ਨਤੀਜਾ ਹੈ | ਇਸ ਮੌਕੇ ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਦੇ ਅਹੁਦੇਦਾਰਾਂ ਵਲੋਂ ਰਾਖੀ ਚੌਧਰੀ ਤੇ ਕਰਿਤਕਾ ਚੌਧਰੀ ਨੂੰ ਬੁੱਕੇ, ਮੋਮੈਂਟੋ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਰਿਤਕਾ ਚੌਧਰੀ ਤੇ ਰਾਖੀ ਚੌਧਰੀ ਵਲੋਂ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਸਭ ਮਾਪਿਆਂ, ਪਰਿਵਾਰ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ | ਇਸ ਮੌਕੇ ਮਨਵੀਰ ਸਿੰਘ ਬਡਾਣਾ, ਕਰਨਲ ਸੰਤ ਰਾਮ ਮੀਲੂ, ਨਰਿੰਦਰ ਮੀਲੂ, ਕਮਾਂਡਰ ਇੰਦਰ ਬਡਾਣਾ, ਲਾਲ ਚੰਦ, ਹਿਤੇਂਦਰ ਐਡਵੋਕੇਟ, ਸੁਨੀਲ ਚੌਧਰੀ, ਸੁਰਜੀਤ ਮੀਲੂ, ਐਡਵੋਕੇਟ ਪੂਰਨ ਚੰਦ, ਰਾਮ ਲੋਕ, ਰੋਸ਼ਨ ਲਾਲ, ਹੇਮ ਰਾਜ, ਮਾਮ ਚੰਦ ਛੌਕਰ, ਕਰਮ ਚੰਦ, ਰਾਜੇਸ ਕੁਮਾਰ, ਰਾਮ ਲੋਕ ਖਟਾਣਾ, ਰਾਜਵਿੰਦਰ ਸਿੰਘ ਆਦਿ ਹਾਜਰ ਸਨ |