30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਬਾਗੋਵਾਲ ਵਿਖੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 05-05-2026
ਰੱਤੇਵਾਲ, 4 ਮਈ (ਅਸ਼ੋਕ ਕੁਮਾਰ ਲੀਲ)-ਪਿੰਡ ਬਾਗੋਵਾਲ ਵਿਖੇ ਮਾਤਾ ਸਵਿੱਤਰੀ ਬਾਈ ਫੂਲੇ ਕਮਿਊਨਿਟੀ ਲਾਇਬ੍ਰੇਰੀ ਸੈਂਟਰ 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਇਕ ਸੈਮੀਨਾਰ ਕਰਵਾਇਆ, ਜਿਸ 'ਚ ਅਵਤਾਰ ਸਿੰਘ ਤਾਰੀ ਕਾਠਗੜ੍ਹ ਨੇ ਬਾਬਾ ਸਾਹਿਬ ਜੀ ਦੇ ਜਨਮ ਦਿਨ 'ਤੇ ਕਰਵਾਏ ਗਏ ਇਸ ਸੈਮੀਨਾਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਸਾਹਿਬ ਦੀ ਬਦੌਲਤ ਹੀ ਅਸੀਂ ਅਜ਼ਾਦੀ ਮਾਣ ਰਹੇ ਹਾਂ | ਬਾਬਾ ਸਾਹਿਬ ਜੀ ਨੇ ਸੰਵਿਧਾਨ ਲਿਖ ਕੇ ਹਰ ਇਕ ਨੂੰ ਬਰਾਬਰਤਾ ਦਾ ਹੱਕ ਲੈ ਕੇ ਦਿੱਤਾ | ਖਾਸ ਕਰਕੇ ਔਰਤਾਂ ਨੂੰ ਸਮਾਜ ਵਿਚ ਬਰਾਬਰੀ ਦਾ ਹੱਕ ਲੈ ਕੇ ਦਿੱਤਾ ਹੈ | ਸਰਕਾਰਾਂ ਬਾਬਾ ਸਾਹਿਬ ਦੁਆਰਾ ਨਿਰਮਿਤ ਸੰਵਿਧਾਨ ਨੂੰ ਬਦਲ ਕੇ ਸਾਡੇ ਹੱਕਾਂ 'ਤੇ ਡਾਕਾ ਮਾਰਨ ਲਈ ਤਿਆਰ ਬਰ ਤਿਆਰ ਹਨ | ਇਸ ਲਈ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਪੜ੍ਹੋ, ਜੁੜੋ, ਸੰਘਰਸ਼ ਕਰੋ ਦੇ ਤਹਿਤ ਆਪਣੇ ਹੱਕਾਂ ਲਈ ਇਕਜੁੱਟ ਹੋ ਕੇ ਖੜ੍ਹਨਾ ਚਾਹੀਦਾ ਹੈ | ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਤੇ ਸੰਵਿਧਾਨਿਕ ਹੱਕਾਂ ਦੀ ਰਾਖੀ ਕਰ ਸਕਣ | ਅਸ਼ੋਕ ਕਲਾਰ, ਲਖਵੀਰ ਸਿੰਘ, ਮੈਡਮ ਕੰਚਨ ਬਾਲਾ ਤੇ ਜਸਪਾਲ ਸਿੰਘ ਨੇ ਵੀ ਬਾਬਾ ਸਾਹਿਬ ਦੇ ਜੀਵਨ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਬੱਚਿਆਂ ਨੂੰ ਜਰੂਰੀ ਸਟੇਸ਼ਨਰੀ ਦਾ ਸਾਮਾਨ ਵੀ ਵੰਡਿਆ | ਅਲੀਸ਼ਾ ਕਾਠਗੜ੍ਹ ਨੇ ਇਕ ਕੁਰਬਾਨੀ ਵਾਲਾ ਗੀਤ ਗਾ ਕੇ ਹਾਜ਼ਰ ਲੋਕਾਂ ਵਿਚ ਜੋਸ਼ ਭਰ ਦਿੱਤਾ | ਸੈਮੀਨਾਰ 'ਚ ਮੈਡਮ ਕੰਚਨ ਬਾਲਾ, ਸੁਰਜੀਤ ਸਿੰਘ, ਲਖਵੀਰ ਸਿੰਘ, ਜਗਤਾਰ ਸਿੰਘ, ਜਸਵੀਰ ਸਿੰਘ, ਉਂਕਾਰ ਸਿੰਘ, ਜਗਨ ਨਾਥ, ਦੁਰਗਾ ਦਾਸ, ਅਜੇ ਕੁਮਾਰ, ਅਵਤਾਰ ਸਿੰਘ, ਨਰਿੰਦਰ ਸਿੰਘ, ਪਵਨ ਕੁਮਾਰ, ਮਨੋਹਰ ਲਾਲ, ਰਜਿੰਦਰ ਕੌਰ ਪੰਚ, ਪ੍ਰਵੀਨ ਕੁਮਾਰੀ ਪੰਚ, ਸੱਤਿਆ, ਬਿਮਲਾ ਦੇਵੀ, ਅਮਰਜੀਤ ਕੌਰ, ਲੱਛਮੀ ਦੇਵੀ, ਉਦਮੀ ਕੰਬੋ, ਸਰਬਜੀਤ ਕੌਰ, ਕੁਲਵਿੰਦਰ ਕੌਰ ਤੇ ਵਿੱਦਿਆ ਮੌਕੇ 'ਤੇ ਹਾਜ਼ਰ ਰਹੇ | ਅੰਤ 'ਚ ਜਸਪਾਲ ਸਿੰਘ ਬਾਗੋਵਾਲ ਨੇ ਬਾਹਰੋਂ ਆਏ ਮਹਿਮਾਨਾਂ ਤੇ ਸਮੂਹ ਪਿੰਡ ਵਾਸੀਆਂ ਦਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਇਸ ਸੈਮੀਨਾਰ ਵਿਚ ਪਹੁੰਚਣ 'ਤੇ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਤੇਜ਼ ਹਨੇਰੀ ਤੇ ਮੀਂਹ ਨਾਲ ਬਿਜਲੀ ਗੁੱਲ ਖੇਤਾਂ 'ਚ ਲਗਾਏ ਪਾਪੂਲਰ ਦੇ ਦਰੱਖ਼ਤ ਡਿੱਗੇ ਅਗਲੀ ਖ਼ਬਰ ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਵਲੋਂ ਆਈ. ਏ. ਐਸ. ਬਣੀਆਂ ਰਾਖੀ ਚੌਧਰੀ ਤੇ ਕਰਿਤਕਾ ਚੌਧਰੀ ਦਾ ਸਨਮਾਨ
Ad Position 24