ਕਾਠਗੜ੍ਹ, 4 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਤੇ ਹਨੇਰੀ ਨਾਲ ਜਿਥੇ ਜਨ-ਜੀਵਨ ਪ੍ਰਭਾਵਿਤ ਹੋਇਆ ਹੈ, ਉਥੇ ਹੀ ਬਿਜਲੀ ਗੁੱਲ ਹੋਣ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਪ੍ਰਗਟਾਵਾ ਜਥੇਦਾਰ ਸੁਰਜੀਤ ਸਿੰਘ ਦੋਭਾਲੀ ਨੇ ਕੀਤਾ, ਉਨ੍ਹਾਂ ਨੇ ਕਿਹਾ ਕਿ ਬੇਮੌਸਮੀ ਬਰਸਾਤ ਨਾਲ ਕੰਢੀ ਤੇ ਮੰਡ ਖੇਤਰ ਦੇ ਇਲਾਕੇ ਵਿਚ ਭਾਰੀ ਸੰਖਿਆ ਵਿਚ ਲੱਗੇ ਪਾਪੂਲਰ ਦੇ ਦਰੱਖ਼ਤ ਡਿੱਗ ਗਏ | ਕਈਆਂ ਥਾਵਾਂ 'ਤੇ ਤਾਂ ਇਹ ਦਰਖ਼ਤ ਬਿਜਲੀ ਦੀਆ ਤਾਰਾਂ 'ਤੇ ਜਾ ਡਿੱਗੇ ਹਨ, ਜਿਸ ਨਾਲ ਕਿਸੇ ਸਮੇਂ ਵੀ ਕੋਈ ਅਣਹੋਣੀ ਘਟਨਾ ਦਾ ਡਰ ਬਣਿਆ ਹੋਇਆ ਹੈ, ਬੇਮੌਸਮੀ ਮੀਂਹ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਹੋਣ ਦਾ ਨਾਂਅ ਨਹੀਂ ਲੈ ਰਹੀਆਂ | ਖੇਤਾਂ ਵਿਚ ਅਜੇ ਤੂੜੀ ਬਣਾਈ ਜਾਣੀ ਹੈ ਜੋ ਕਿ ਮੀਂਹ ਦੇ ਚੱਲਦੇ ਨਾੜ ਗਿੱਲਾ ਹੋ ਜਾਣ ਕਾਰਨ ਮਸ਼ੀਨਾਂ ਬੰਦ ਪਈਆਂ ਹਨ, ਕਿਸਾਨਾਂ ਨੂੰ ਦੂਹਰੀ ਮਾਰ ਝੱਲਣੀ ਪੈ ਰਹੀ ਹੈ | ਇਸ ਕਰਕੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਦੀਆਂ ਟੁੱਟੀਆਂ ਤਾਰਾਂ ਨੂੰ ਸਹੀ ਕਰਵਾਇਆ ਜਾਵੇ ਅਤੇ ਬਿਜਲੀ ਦੀ ਸਪਲਾਈ ਨੂੰ ਚਾਲੂ ਕਰਵਾਇਆ ਜਾਵੇ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕੇ |