ਨਵਾਂਸ਼ਹਿਰ, 5 ਮਈ (ਜਸਬੀਰ ਸਿੰਘ ਨੂਰਪੁਰ)-ਸਮਾਜ ਸੇਵੀ ਤੇ ਅਕਾਲੀ ਆਗੂ ਸਵ. ਰੇਸ਼ਮ ਸਿੰਘ ਥਿਆੜਾ ਦੇ ਸਪੁੱਤਰ ਰਮਨਦੀਪ ਸਿੰਘ ਥਿਆੜਾ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਕਿੰਬਰਲੀ ਕਾਲਜ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਸਨਮਾਨਿਤ ਕੀਤਾ | ਇਹ ਸਨਮਾਨ ਇੰਗਲੈਂਡ ਦੇ ਸਾਬਕਾ ਵਿਦੇਸ਼ ਮੰਤਰੀ ਲਾਰਡ ਇਵਨ ਤੇ ਪੰਜਾਬੀ ਮੂਲ ਦੇ ਪਹਿਲੇ ਬਿ੍ਟਿਸ਼ ਪਾਰਲੀਮੈਂਟ ਮੈਂਬਰ ਵਰਿੰਦਰ ਸ਼ਰਮਾ ਅਤੇ ਲੀਡਸ ਦੀ ਮੇਅਰ ਵਲੋਂ ਸਾਂਝੇ ਤੌਰ 'ਤੇ ਦਿੱਤਾ ਗਿਆ ਹੈ | ਸਰਦਾਰ ਰਮਨਦੀਪ ਸਿੰਘ ਥਿਆੜਾ ਨੂੰ ਇਹ ਸਨਮਾਨ ਮਿਲਣ 'ਤੇ ਉਨ੍ਹਾਂ ਨੂੰ ਵਧਾਈਆਂ ਪ੍ਰਾਪਤ ਹੋ ਰਹੀਆਂ ਹਨ | ਥਿਆੜਾ ਨੇ ਆਖਿਆ ਕਿ ਮੈਨੂੰ ਇਹ ਸਨਮਾਨ ਪ੍ਰਾਪਤ ਕਰਕੇ ਬੇਹੱਦ ਮਾਣ ਪ੍ਰਾਪਤ ਹੋਇਆ ਤੇ ਅਸੀਮ ਖੁਸ਼ੀ ਪ੍ਰਾਪਤ ਹੋਈ |