ਨਵਾਂਸ਼ਹਿਰ, 6 ਮਈ (ਜਸਬੀਰ ਸਿੰਘ ਨੂਰਪੁਰ)-ਪਾਵਰਕਾਮ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 66 ਕੇ.ਵੀ. ਸਬ-ਸਟੇਸ਼ਨ ਨਵਾਂਸ਼ਹਿਰ ਦੇ ਅਧੀਨ ਪੈਂਦੇ 11 ਕੇ.ਵੀ ਦਾਣਾ ਮੰਡੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਭਲਕੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ | ਇਹ ਬਿਜਲੀ ਕੱਟ 7 ਮਈ ਨੂੰ ਦਿਨ ਵੀਰਵਾਰ ਨੂੰ ਲਗਾਇਆ ਜਾ ਰਿਹਾ ਹੈ | ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਨਵੀਂ ਅਬਾਦੀ ਅਤੇ ਇਬਰਾਹਿਮ ਬਸਤੀ, ਕਰਿਆਮ ਰੋਡ ਤੇ ਬਾਲਮੀਕ ਮੁਹੱਲਾ, ਦਲੀਪ ਨਗਰ ਅਤੇ ਸ਼ਿਵ ਕਲੌਨੀ, ਖਾਰਾ ਖੂਹ ਤੇ ਬੱਕਰਖਾਨਾ ਰੋਡ, ਚਰਚ ਕਲੌਨੀ ਅਤੇ ਮੂਸਾਪੁਰ ਰੋਡ ਦਾਣਾ ਮੰਡੀ ਅਤੇ ਰਵਿਦਾਸ ਨਗਰ ਤੇ ਇਸ ਤੋਂ ਇਲਾਵਾ ਦਾਣਾ ਮੰਡੀ ਫੀਡਰ ਨਾਲ ਜੁੜਦੇ ਹੋਰ ਇਲਾਕਿਆਂ ਦੀ ਸਪਲਾਈ ਵੀ ਇਸ ਸਮੇਂ ਦੌਰਾਨ ਬੰਦ ਰਹੇਗੀ |