19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਬੀ.ਐਸ.ਸੀ. ਨਰਸਿੰਗ ਕੋਰਸਾਂ 'ਚ ਆਨਲਾਈਨ ਅਰਜ਼ੀਆਂ ਭਰਨ ਦੀ ਆਖਰੀ ਤਰੀਕ 12 -ਪਿ੍ੰਸੀਪਲ ਰਮਨਦੀਪ ਕੌਰ

Ad Position 21
No active advertisement
ਅਜੀਤ ਡੈਸਕ 07-05-2026
ਬੰਗਾ, 6 ਮਈ (ਧਰਮਵੀਰ ਪਾਲ)-ਪੰਜਾਬ ਵਿਚ ਬੀ.ਐਸ.ਸੀ ਨਰਸਿੰਗ ਕੋਰਸਾਂ ਦੇ ਸ਼ੈਸ਼ਨ 2026 'ਚ ਦਾਖਲੇ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਵੱਲੋਂ ਲਈ ਜਾਂਦੀ ਪੰਜਾਬ ਪੈਰਾ ਮੈਡੀਕਲ ਐਂਟਰੈਂਸ ਟੈਸਟ ਦਾਖਲਾ ਪ੍ਰੀਖਿਆ 2026 ਲਈ ਆਨ ਲਾਈਨ ਫਾਰਮ ਭਰੇ ਜਾ ਰਹੇ ਹਨ ਅਤੇ ਇਹ ਫਾਰਮ ਭਰਨ ਦੀ ਆਖਰੀ ਤਾਰੀਕ 12 ਮਈ ਦਿਨ ਮੰਗਲਵਾਰ ਹੈ | ਇਹ ਜਾਣਕਾਰੀ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਪਿ੍ੰਸੀਪਲ ਰਮਨਦੀਪ ਕੌਰ ਨੇ ਨਰਸਿੰਗ ਕੋਰਸਾਂ ਵਿਚ ਦਾਖਲਾ ਲੈਣ ਵਾਲੇ ਚਾਹਵਾਨ ਵਿਦਿਆਰਥੀਆਂ ਨੂੰ ਦਾਖਲੇ ਸਬੰਧੀ ਜਾਗੂਰਕ ਕਰਨ ਮੌਕੇ ਦਿੱਤੀ | ਪਿ੍ੰਸੀਪਲ ਰਮਨਦੀਪ ਕੌਰ ਨੇ ਦੱਸਿਆ ਕਿ ਬੀ.ਐਸ.ਸੀ ਨਰਸਿੰਗ ਕੋਰਸਾਂ 'ਚ ਦਾਖਲਾ ਪ੍ਰਾਪਤ ਕਰਨ ਲਈ ਪੀ. ਪੀ. ਐਮ. ਈ. ਟੀ. ਦਾਖਲਾ ਪ੍ਰੀਖਿਆ ਜ਼ਰੂਰੀ ਹੈ ਅਤੇ ਵਿਦਿਆਰਥੀ ਨੇ ਬਾਰਵੀਂ ਕਲਾਸ ਮੈਡੀਕਲ ਵਿਸ਼ਿਆਂ ਵਿਚ ਪਾਸ ਕੀਤੀ ਹੋਵੇ | ਉਹਨਾਂ ਅੱਗੇ ਦੱਸਿਆ ਕਿ ਸ਼ੈਸ਼ਨ 2026 ਦੇ ਦਾਖਲੇ ਲਈ ਹੋ ਰਹੀ ਪ੍ਰੀਖਿਆ ਦੇ ਆਨਲਾਈਨ ਫਾਰਮ 27 ਅਪ੍ਰੈਲ ਤੋਂ 12 ਮਈ ਤੱਕ ਭਰੇ ਜਾ ਸਕਦੇ ਹਨ | ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਵੱਲੋਂ 31 ਮਈ ਨੂੰ ਦਾਖਲੇ ਲਈ ਪ੍ਰੀਖਿਆ ਲਈ ਜਾਵੇਗੀ | ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਪੀ. ਪੀ. ਐਮ. ਈ. ਟੀ. ਦਾਖਲਾ ਪ੍ਰੀਖਿਆ ਦੀ ਜਾਣਕਾਰੀ ਦੇਣ ਵਾਸਤੇ ਵਿਸ਼ੇਸ਼ ਦਾਖਲਾ ਵਿਭਾਗ ਹੈ, ਜਿੱਥੇ ਨਰਸਿੰਗ ਡਿਗਰੀ ਕੋਰਸ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਸਵੇਰੇ 9 ਵਜੇ ਤੋਂ ਦੁਪਹਿਰ 4 ਵਜੇ ਤੱਕ ਮਿਲ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ | ਵਰਣਨਯੋਗ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਦੇ ਨਿਯਮਾਂ ਅਨੁਸਾਰ ਬੀ.ਐਸ.ਸੀ ਨਰਸਿੰਗ ਕੋਰਸ ਲਈ ਪੀ. ਪੀ. ਐਮ. ਈ. ਟੀ. ਪ੍ਰੀਖਿਆ ਦੇਣੀ ਅਤਿ ਜ਼ਰੂਰੀ ਹੈ ਅਤੇ ਬਿਨਾਂ ਟੈਸਟ ਵਿਦਿਆਰਥੀਆਂ ਨੂੰ ਨਰਸਿੰਗ ਕੋਰਸ ਵਿਚ ਦਾਖਲਾ ਨਹੀਂ ਮਿਲਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਾਂ ਜਾਰੀ ਨਾ ਕਰਨ ਵਿਰੁੱਧ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬਿਜਲੀ ਸਪਲਾਈ ਭਲਕੇ ਬੰਦ ਰਹੇਗੀ
Ad Position 24