19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਚਾਂਦਪੁਰ ਰੁੜਕੀ ਵਿਖੇ ਸਵਾਮੀ ਗੰਗਾ ਨੰਦ ਭੂਰੀ ਵਾਲਿਆ ਦੇ ਅਵਤਾਰ ਦਿਵਸ ਸੰਬੰਧੀ ਸਮਾਗਮ ਭਲਕੇ

Ad Position 21
No active advertisement
ਅਜੀਤ ਡੈਸਕ 07-05-2026
ਪੋਜੇਵਾਲ ਸਰਾਂ, 6 ਮਈ (ਨਵਾਂਗਰਾਈ)-ਅਚਾਰੀਆ ਗਰੀਬਦਾਸ ਮਹਾਰਾਜ ਤੇ ਸਵਾਮੀ ਗੰਗਾ ਨੰਦ ਭੂਰੀਵਾਲਿਆ ਦੇ ਅਵਤਾਰ ਦਿਵਸ ਸਬੰਧੀ 8, 9 ਅਤੇ 10 ਮਈ ਨੂੰ ਪਿੰਡ ਚਾਂਦਪੁਰ ਰੁੜਕੀ ਦੀ ਭੂਰੀ ਵਾਲੇ ਕੁਟੀਆ ਵਿਖੇ ਸਲਾਨਾ ਸੰਤ ਸਮਾਗਮ ਸਵਾਮੀ ਨਿਮਰਤਾ ਨੰਦ ਭੂਰੀਵਾਲ਼ਿਆ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ | ਬਿੰਦਰ ਕੁਮਾਰ ਸਾਬਕਾ ਸਰਪੰਚ ਤੇ ਗਰੁਬਚਨ ਚਾਂਦਪੁਰੀ ਨੇ ਦੱਸਿਆ ਕਿ 8 ਮਈ ਨੂੰ ਅਚਾਰੀਆ ਗਰੀਬਦਾਸੀ ਬਾਣੀ ਦੇ ਆਖੰਡ ਪਾਠ ਦਾ ਆਰੰਭ ਹੋਵੇਗਾ ਤੇ 10 ਮਈ ਨੂੰ ਆਖੰਡ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ ਸੰਤ ਸਮਾਗਮ ਹੋਵੇਗਾ | 10 ਮਈ ਨੂੰ ਸਵੇਰੇ ਵਿਸ਼ਾਲ ਸੋਭਾ ਯਾਤਰਾ ਕੱਢੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆ ਉਹਨਾਂ ਅੱਗੇ ਦੱਸਿਆ ਕਿ ਇਸ ਮੌਕੇ ਕਰਵਾਏ ਸੰਤ ਸਮਾਗਮ ਦੌਰਾਨ ਮਹਾਂਮੰਡਲੇਸ਼ਵਰ ਸਵਾਮੀ ਜਸਦੇਵਾ ਨੰਦ ਆਲਮਗੀਰ ਵਾਲੇ 9 ਮਈ ਰਾਤ 7 ਵਜੇ ਕੀਰਾਤਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਗੀਤਕਾਰ ਚੰਨ ਗੁਰਾਇਆ ਵਾਲੇ ਦੀ ਮੌਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਪੈਨਸ਼ਨਾਂ ਜਾਰੀ ਨਾ ਕਰਨ ਵਿਰੁੱਧ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ
Ad Position 24