19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸਤਨਾਮ ਸੰਧੂ ਦਾ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਹੋਣ 'ਤੇ ਸਨਮਾਨ

Ad Position 21
No active advertisement
ਅਜੀਤ ਡੈਸਕ 07-05-2026
ਗੁਣਾਚੌਰ, 6 ਮਈ (ਅਮਰੀਕ ਕਟਾਰੀਆ)-ਬੀਤੇ ਦਿਨੀਂ ਇੰਡੀਅਨ ਨੈਸ਼ਨਲ ਕਾਂਗਰਸ ਹਾਈ ਕਮਾਂਡ ਵਲੋ ਸਤਨਾਮ ਸੰਧੂ ਖਾਨਖਾਨਾਂ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਜਨਰਲ ਸਕੱਤਰ ਨਿਯੁਕਤ ਕਰਨ 'ਤੇ ਪਿੰਡ ਖਾਨਖਾਨਾਂ ਨਗਰ ਨਿਵਾਸੀਆਂ ਵਲੋਂ ਸ਼੍ਰੀ ਗੁਰੂ ਰਵਿਦਾਸ ਗੁਰੂਘਰ ਵਿਖੇ ਸਤਨਾਮ ਸੰਧੂ ਦਾ ਸਨਮਾਨ ਕੀਤਾ ਗਿਆ | ਜਿਸ ਵਿਚ ਗਲਬਾਤ ਕਰਦਿਆ ਸਤਨਾਮ ਸੰਧੂ ਨੇ ਕਾਂਗਰਸ ਹਾਈ ਕਮਾਂਡ ਅਤੇ ਸਮੂਹ ਨਗਰ ਨਿਵਾਸੀਆਂ ਦਾ ਤਹਿਦਿਲੋਂ ਧੰਨਵਾਦ ਕਰਦਿਆ ਹੋਇਆ ਆਖਿਆ ਕਿ ਜੋ ਪਾਰਟੀ ਵਲੋਂ ਮੇਰੀ ਜਿੰਮੇਵਾਰੀ ਲਗਾਈ ਗਈ ਹੈ, ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ | ਨਗਰ ਨਿਵਾਸੀਆਂ ਵਲੋ ਦਿੱਤਾ ਗਿਆ ਮਾਨ ਸਨਮਾਨ ਮੈ ਕਦੇ ਵੀ ਭੁਲਾ ਨਹੀ ਸਕਦਾ ਅਤੇ ਸਮੂਹ ਨਗਰ ਨਿਵਾਸੀਆਂ ਲਈ ਦਿਨ-ਰਾਤ ਮਿਹਨਤ ਕਰਦਾ ਰਹਾਂਗਾ | ਇਸ ਸਨਮਾਨ ਸਮਾਗਮ ਵਿੱਚ ਸੂਬੇਦਾਰ ਮੋਹਣ ਲਾਲ, ਹੁਸਨ ਲਾਲ, ਪਿੰਸੀਪਲ ਜਸਵੀਰ ਸਿੰਘ, ਗੁਰਮੀਤ ਸਿੰਘ ਦਿੱਲੀ, ਬਖਤਾਵਰ ਸਿੰਘ ਰਾਏ, ਜਸਪਾਲ ਸਿੰਘ ਰਾਏ, ਗੁਰਦੀਪ ਸਿੰਘ ਰਾਏ, ਜਸਵਿੰਦਰ ਰਾਮ ਸੰਧੂ, ਸਨੀ ਮੁਹੰਮਦ, ਗੁਰਚੇਤਨ ਸਿੰਘ, ਹਰਦਿਆਲ ਰਾਮ, ਸ਼ਾਮ ਲਾਲ, ਹਰਜਿੰਦਰ ਕੁਮਾਰ, ਕਿਰਨਜੀਤ ਪੰਚ, ਸਰਬਜੀਤ ਕੌਰ, ਜਸਵੀਰ ਕੌਰ, ਕਮਲਾ ਦੇਵੀ, ਬਿਮਲਾ ਦੇਵੀ, ਉਸ਼ਾ ਰਾਣੀ, ਗੀਤਾ ਰਾਣੀ ਅਤੇ ਸਲਮਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਦਫ਼ਤਰ ਤੋਂ ਸੇਵਾ ਮੁਕਤ ਹੋਏ ਬਗੀਚਾ ਸਿੰਘ ਅਗਲੀ ਖ਼ਬਰ ਵਿਅਕਤੀ ਦੀ ਕੁੱਟਮਾਰ ਕਰਨ ਸਬੰਧੀ ਅੱਧੀ ਦਰਜਨ ਤੋਂ ਵੱਧ ਖ਼ਿਲਾਫ਼ ਕੇਸ ਦਰਜ
Ad Position 24