ਫਗਵਾੜਾ, 6 ਮਈ (ਹਰਜੋਤ ਸਿੰਘ ਚਾਨਾ)- ਇੱਕ ਵਿਅਕਤੀ ਨੂੰ ਰੋਕ ਕੇ ਕੁੱਟਮਾਰ ਕਰਨ ਦੇ ਸਬੰਧ 'ਚ ਸਿਟੀ ਪੁਲਿਸ ਨੇ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਟੋਨੀ ਨਈਅਰ ਪੁੱਤਰ ਵਿਕਟਰ ਨਾਈਅਰ ਵਾਸੀ ਸੀ.ਆਰ.ਪੀ ਕਾਲੋਨੀ ਅਰਬਨ ਅਸਟੇਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦਾ ਭਰਾ ਜੋਨੀ ਨਈਅਰ ਜੋ ਬਾਬਾ ਅੰਬੇਦਕਰ ਜੀ ਦਾ ਜਨਮ ਦਿਵਸ ਮਨਾ ਕੇ ਕੌਲਸਰ ਮੁਹੱਲਾ ਖੋਥੜਾ ਰੋਡ ਫਗਵਾੜਾ ਤੋਂ ਆਇਆ ਸੀ ਜਿਸ ਨੂੰ ਮੁਹੱਲੇ ਦੇ ਉਕਤ ਨੌਜਵਾਨਾਂ ਨੇ ਘੇਰ ਲਿਆ ਤੇ ਗਾਲੀ ਗਲੋਚ ਕੀਤਾ ਤੇ ਬਾਅਦ 'ਚ ਉਸਦੀ ਕੁੱਟਮਾਰ ਕੀਤੀ | ਜਿਸ ਸਬੰਧ 'ਚ ਪੁਲਿਸ ਨੇ ਲਵਪ੍ਰੀਤ ਉਰਫ਼ ਲਵ, ਬਲਬੀਰ ਉਰਫ਼ ਬੱਲੂ ਪੁੱਤਰ ਸਰਬਜੀਤ ਸਾਬੀ, ਸਾਹਿਲ ਪੁੱਤਰ ਸ਼ਿੰਦਾ, ਮੋਹਿਤ ਸਿੰਘ ਪੁੱਤਰ ਗੁਰਮੀਤ ਸਿੰਘ ਉਰਫ਼ ਮੰਗਾ, ਗੁਰਮੀਤ ਸਿੰਘ ਉਰਫ਼ ਮੰਗਾ ਪੁੱਤਰ ਸਤਪਾਲ ਸਿੰਘ ਵਾਸੀਆਨ ਸੀ.ਆਰ.ਪੀ. ਕਾਲੋਨੀ, ਨਿਹੰਗ ਸਿੰਘ ਰਣਬੀਰ ਸਿੰਘ ਵਾਸੀ ਉਂਕਾਰ ਨਗਰ ਤੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ |