ਉਸਮਾਨਪੁਰ, 6 ਮਈ (ਮਝੂਰ)-ਉਸਮਾਨਪੁਰ ਸਥਿਤ ਕਮਿਊਨਿਟੀ ਸੈਂਟਰ ਵਿਖੇ ਉਘੇ ਸਮਾਜ ਸੇਵਕ, ਦਾਨੀ ਸੱਜਣ ਅਤੇ ਪ੍ਰਸਿੱਧ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਯੂ.ਐਸ.ਏ ਸ਼ਿਆਟਲ ਅਤੇ ਪਰਿਵਾਰਕ ਮੈਂਬਰਾਂ ਹਰਜਾਪ ਸਿੰਘ ਕੈਲੀਫੋਰਨੀਆ, ਜਗਬੀਰ ਸਿੰਘ ਪੰਗਲੀਆ ਯੂ.ਐਸ.ਏ ਦਾ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਗਏ ਵਿਸ਼ੇਸ਼ ਯੋਗਦਾਨ ਦੇ ਚੱਲਦਿਆਂ ਪੁਕਾਰ ਫਾਂਊਡੇਸ਼ਨ ਲੋੜਵੰਦਾਂ ਦੀ ਮਦਦਗਾਰ ਵਲੋਂ ਗ੍ਰਾਮ ਪੰਚਾਇਤ ਪਿੰਡ ਉਸਮਾਨਪੁਰ ਦੇ ਸਹਿਯੋਗ ਨਾਲ ਵਿਸ਼ੇਸ਼ ਸਨਮਾਨ ਚਿੰਨ੍ਹ ਅਤੇ ਸਿਰੋਪਾਉ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਠੇਕੇਦਾਰ ਗੁਰਜਿੰਦਰ ਸਿੰਘ ਦੌਲਤਪੁਰ ਸੂਬਾ ਪ੍ਰਧਾਨ ਪੁਕਾਰ ਸੰਸਥਾ ਨੇ ਕਿਹਾ ਕਿ ਬਲਬੀਰ ਸਿੰਘ ਯੂ.ਐਸ.ਏ ਵਲੋਂ ਪਿਛਲੇ 16 ਸਾਲਾਂ ਤੋਂ 16 ਲੋੜਵੰਦਾਂ ਲਈ ਸ਼ੁਰੂ ਕੀਤੀ ਗਈ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਪੈਨਸ਼ਨ ਸਕੀਮ ਅਤੇ ਆਪਣੇ ਹਮਜਮਾਤੀ ਦਾਨੀ ਸੱਜਣ ਤਲਵਿੰਦਰ ਸਿੰਘ ਦੁਬਈ ਦੇ ਨਾਲ ਮਿਲ ਕੇ ਪਿੰਡ ਉਸਮਾਨਪੁਰ ਵਾਸਤੇ ਮੁਫਤ ਐਂਬੂਲੈਂਸ ਸੇਵਾ, ਸਰਕਾਰੀ ਸਕੂਲ ਉਸਮਾਨਪੁਰ ਵਿਖੇ ਮਿਡ ਡੇ ਮੀਲ ਦਾ ਕਮਰਾ ਤਿਆਰ ਕਰਨ ਸਮੇਤ ਹੋਰ ਕਈ ਸਮਾਜ ਸੇਵਾ ਦੇ ਕੀਤੇ ਜਾ ਰਹੇ ਉਪਰਾਲੇ ਬਹੁਤ ਵਧੀਆ ਹਨ | ਇਸ ਮੌਕੇ ਬਲਬੀਰ ਸਿੰਘ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਹਰ ਸਮੇਂ ਲੋੜਵੰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ | ਇਸ ਮੌਕੇ ਠੇਕੇਦਾਰ ਗੁਰਜਿੰਦਰ ਸਿੰਘ ਦੌਲਤਪੁਰ, ਅਜੈਬ ਸਿੰਘ ਸਾਬਕਾ ਸਰਪੰਚ, ਹਰਮਿੰਦਰ ਸਿੰਘ ਪ੍ਰਧਾਨ, ਮਨਜੀਤ ਕੁਮਾਰ, ਬਲਵਿੰਦਰ ਸਿੰਘ ਸੱਗੂ, ਜਰਨੈਲ ਸਿੰਘ, ਮਦਨ ਸਿੰਘ, ਬਲਵਿੰਦਰ ਸਿੰਘ, ਕੈਪਟਨ ਮੱਖਣ ਸਿੰਘ, ਬਹਾਦਰ ਸਿੰਘ, ਪਲਵਿੰਦਰ ਸਿੰਘ, ਮਲਕੀਤ ਸਿੰਘ ਨੰਬਰਦਾਰ, ਹਰਭਜਨ ਸਿੰਘ, ਬਖਸ਼ੀਸ਼ ਸਿੰਘ ਚੌਕੀਦਾਰ ਆਦਿ ਵੀ ਹਾਜ਼ਰ ਸਨ |