17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਚਾਰ ਸਾਲਾਂ ਤੋਂ ਦੀਮਕ ਦੀ ਤਰ੍ਹਾਂ ਪੰਜਾਬ ਨੂੰ ਖਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ-ਰਾਸ਼ੀ ਅਗਰਵਾਲ

Ad Position 21
No active advertisement
ਅਜੀਤ ਡੈਸਕ 10-05-2026
ਬੰਗਾ, 9 ਮਈ (ਧਰਮਵੀਰ ਪਾਲ)-ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਦੀਮਕ ਦੀ ਤਰ੍ਹਾਂ ਪੰਜਾਬ ਨੂੰ ਖਾ ਰਹੀ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਬੰਗਾ ਦੇ ਭਾਜਪਾ ਇੰਚਾਰਜ ਰਾਸ਼ੀ ਅਗਰਵਾਲ ਨੇ ਰੇਲਵੇ ਰੋਡ 'ਤੇ ਸਥਿਤ ਸੰਜੀਵ ਭਾਰਦਵਾਜ ਦੇ ਗ੍ਰਹਿ ਵਿਖੇ ਭਾਜਪਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਕਤ ਕੀਤਾ | ਇਹ ਮੀਟਿੰਗ ਮੰਡਲ ਪ੍ਰਧਾਨ ਡਾ. ਨਰੇਸ਼ ਰਾਵਲ ਦੀ ਅਗਵਾਈ ਵਿਚ ਕੀਤੀ ਗਈ | ਇਸ ਤੋਂ ਪਹਿਲਾਂ ਸੰਜੀਵ ਭਾਰਦਵਾਜ ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਹਲਕਾ ਵਿਧਾਨ ਸਭਾ ਬੰਗਾ ਇੰਚਾਰਜ ਰਾਸ਼ੀ ਅਗਰਵਾਲ ਦਾ ਬੰਗਾ ਵਿਖੇ ਪਹਿਲੀ ਵਾਰ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਰਾਸ਼ੀ ਅਗਰਵਾਲ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਵਿਚ ਨੌਜਵਾਨੀ ਨਸ਼ੇ ਵਿਚ ਗ਼ਲਤਾਨ ਹੋ ਰਹੀ ਹੈ | ਹਰ ਜਗ੍ਹਾ ਲੁੱਟ-ਕਸੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਲੋਕ ਹੁਣ ਆਪਣੇ ਘਰ ਵੀ ਸੁਰੱਖਿਅਤ ਨਹੀਂ ਹਨ | ਹਰ ਰੋਜ਼ ਕਤਲੋਗਾਰਦ ਹੋ ਰਹੀ ਹੈ | ਪੰਜਾਬ ਵਿਚ ਭਿ੍ਸ਼ਟਾਚਾਰ ਚਰਮ ਸੀਮਾ 'ਤੇ ਹੈ, ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ | ਇਸ ਮੌਕੇ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਵਿਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ | ਇਸ ਮੌਕੇ ਉਹਨਾਂ ਨੇ ਆ ਰਹੀਆਂ ਨਗਰ ਕੌਂਸਲ ਚੋਣਾਂ ਬਾਰੇ ਚਰਚਾ ਕੀਤੀ ਤੇ ਆਏ ਹੋਏ ਸਾਰੇ ਵਰਕਰਾਂ ਦੇ ਵਿਚਾਰ ਜਾਣ ਕੇ ਕਿਹਾ ਕਿ ਭਾਰਤੀ ਜਨਤਾ ਪਾਰਟੀ 15 ਦੇ 15 ਵਾਰਡਾਂ 'ਤੇ ਆਪਣੇ ਯੋਗ ਅਤੇ ਚੰਗੇ ਉਮੀਦਵਾਰ ਖੜੇ੍ਹ ਕਰੇਗੀ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ ਨੇ ਉਨ੍ਹਾਂ ਦਾ ਇਥੇ ਪਹੁੰਚਣ 'ਤੇ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਡਿੰਪਲ ਭਾਰਦਵਾਜ ਨੇ ਸ਼ਾਲ ਭੇਂਟ ਕਰਕੇ ਰਾਸ਼ੀ ਅਗਰਵਾਲ ਨੂੰ ਸਨਮਾਨਿਤ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਸੰਜੀਵ ਭਾਰਦਵਾਜ, ਡਾ. ਨਰੇਸ਼ ਰਾਵਲ, ਵਿਕਾਸ ਗੁਪਤਾ, ਹਰਵਿੰਦਰ ਸਿੰਘ, ਡਾ. ਹਰਭਜਨ ਸਿੰਘ ਕਰਨਾਣਾ, ਜੀਵਨ ਕੌਸ਼ਲ, ਸੁਭਾਸ਼ ਸ਼ਰਮਾ, ਕਿਸ਼ਨ ਕਾਂਤ, ਕਿ੍ਸ਼ਨਾ ਗੁਪਤਾ, ਨਰੇਸ਼ ਸ਼ਰਮਾ, ਗੁਰਿੰਦਰ ਸਿੰਘ, ਡਾ. ਰਾਜਨ ਸ਼ਰਮਾ, ਰਕੇਸ਼ ਅਗਰਵਾਲ, ਗਗਨਦੀਪ, ਰਵੀ ਬੰਗਾ, ਜੀਵਨ ਗੋਗਨਾ, ਅਸ਼ਵਨੀ ਭਾਰਤਵਾਜ, ਨਰਿੰਦਰ ਕੁਮਾਰ ਲਾਡੀ, ਗੁਰਮੀਤ ਸਿੰਘ ਬਕਾਪੁਰ, ਪਵਨ ਗੌਤਮ, ਚੰਦਰ ਮੋਹਨ ਸੂਰੀ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਬੀ. ਬੀ. ਏ. ਸਮੈਸਟਰ ਪੰਜਵਾਂ ਦੀ ਪ੍ਰੀਖਿਆ 'ਚ ਵਿਦਿਆਰਥਣਾਂ ਛਾਈਆਂ ਅਗਲੀ ਖ਼ਬਰ ਚਾਂਦਪੁਰ ਰੁੜਕੀ ਵਿਖੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਅਵਤਾਰ ਦਿਵਸ ਸੰਬੰਧੀ ਸਮਾਗਮ ਅੱਜ
Ad Position 24