17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕਾਠਗੜ੍ਹ ਮੰਡੀ 'ਚ ਫ਼ਸਲ ਦੀ ਖ਼ਰੀਦ ਹੋਈ ਮੁਕੰਮਲ

Ad Position 21
No active advertisement
ਅਜੀਤ ਡੈਸਕ 10-05-2026
ਰੱਤੇਵਾਲ, 9 ਮਈ (ਅਸ਼ੋਕ ਕੁਮਾਰ ਲੀਲ)-ਦਾਣਾ ਮੰਡੀ ਕਾਠਗੜ੍ਹ 'ਚ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਕਣਕ ਦੀ ਖ਼ਰੀਦ ਦਾ ਕੰਮ ਨੇਪਰੇ ਚੜ੍ਹ ਗਿਆ ਹੈ | ਮਾਰਕਫੈੱਡ ਦੇ ਮੈਨੇਜਰ ਪਰਮਿੰਦਰ ਬਾਗੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਆਪਣੇ ਟੀਚੇ ਮੁਤਾਬਿਕ 63000 ਬੈਗ ਦੀ ਖ਼ਰੀਦ ਕਰ ਚੁੱਕੇ ਹਾਂ ਤੇ 15000 ਬੈਗ ਦੀ ਲਿਫ਼ਟਿੰਗ ਕਰਕੇ ਕਣਕ ਨੂੰ ਸੁਰੱਖਿਅਤ ਜਗ੍ਹਾ 'ਤੇ ਲਗਾ ਦਿੱਤਾ ਗਿਆ ਹੈ | ਜ਼ਿਮੀਂਦਾਰਾਂ ਨੂੰ ਸਮੇਂ ਸਿਰ ਰਕਮ ਦਾ ਭੁਗਤਾਨ ਬੈਂਕ ਖਾਤਿਆਂ ਰਾਹੀਂ ਸਿੱਧਾ ਕਰ ਦਿੱਤਾ ਗਿਆ | ਇਸੇ ਤਰ੍ਹਾਂ ਪਨਸਪ ਖ਼ਰੀਦ ਏਜੰਸੀ ਵਲੋਂ 59108 ਬੈਗ ਦੀ ਖ਼ਰੀਦ ਕੀਤੀ ਗਈ ਤੇ 30840 ਬੈਗ ਲਿਫ਼ਟਿੰਗ ਵੀ ਨਾਲ ਦੀ ਨਾਲ ਕਰਵਾਈ ਗਈ | ਬੈਂਕ ਖਾਤਿਆਂ ਰਾਹੀਂ ਜ਼ਿਮੀਂਦਾਰਾਂ ਨੂੰ ਪੈਸਿਆਂ ਦਾ ਸਿੱਧਾ ਭੁਗਤਾਨ ਕੀਤਾ | ਖ਼ਰੀਦੀ ਗਈ ਫ਼ਸਲ ਨੂੰ ਮੌਸਮ ਦੇ ਬਦਲਦੇ ਮਿਜ਼ਾਜ ਨੂੰ ਦੇਖਦਿਆਂ ਆੜ੍ਹਤੀਆਂ ਵਲੋਂ ਤਰਪਾਲਾਂ ਨਾਲ ਢੱਕਿਆ ਹੋਇਆ ਹੈ | ਆੜ੍ਹਤੀਆਂ ਨੇ ਲਿਫ਼ਟਿੰਗ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਸਰਕਾਰ ਨੂੰ ਅਪੀਲ ਕੀਤੀ | ਇਸ ਮੌਕੇ ਜ਼ਿਮੀਂਦਾਰਾਂ ਨੇ ਸਰਕਾਰ ਪਾਸੋਂ ਕਾਠਗੜ੍ਹ ਦਾਣਾ ਮੰਡੀ ਵਿਚ ਸ਼ੈੱਡ ਬਣਾਉਣ ਦੀ ਪੁਰਜ਼ੋਰ ਮੰਗ ਕੀਤੀ ਤਾਂ ਕਿ ਆਉਣ ਵਾਲੇ ਸਮੇਂ 'ਚ ਫ਼ਸਲ ਵੇਚਣ ਲਈ ਕੋਈ ਪ੍ਰੇਸ਼ਾਨੀ ਨਾ ਹੋਵੇ |
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ 'ਚ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਅਗਲੀ ਖ਼ਬਰ ਵਿਜੇ ਦੱਤ ਮੈਂਬਰ ਪੰਜਾਬ ਰਾਜ ਖੁਰਾਕ ਕਮਿਸ਼ਨ ਵਲੋਂ ਜ਼ਿਲ੍ਹਾ ਐਸ. ਬੀ. ਐਸ. ਨਗਰ 'ਚ ਅਚਨਚੇਤ ਨਿਰੀਖਣ
Ad Position 24