ਨਵਾਂਸ਼ਹਿਰ, 9 ਮਈ (ਜਸਬੀਰ ਸਿੰਘ ਨੂਰਪੁਰ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ ਸਕੱਤਰ ਸ਼ਿਵ ਦੁਲਾਰ ਸਿੰਘ ਢਿੱਲੋਂ ਇੰਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬਰਾਂਚ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ, ਜਿਸ ਦੀ ਪ੍ਰਧਾਨਗੀ ਚਮਨ ਸਿੰਘ ਪ੍ਰਾਜੈਕਟ ਡਾਇਰੈਕਟਰ ਨੇ ਕੀਤੀ ਅਤੇ ਦੱਸਿਆ ਕਿ ਇਸ ਸਾਲ ਦੀ ਥੀਮ ਮਨੁੱਖਤਾ ਨੂੰ ਜਿੰਦਾ ਰੱਖਣਾ ਹੈ | ਇਸ ਮੌਕੇ ਉਨ੍ਹਾਂ ਨੇ ਰੈੱਡ ਕਰਾਸ ਦੇ ਬਾਨੀ ਸਰ ਹੈਨਰੀ ਡਿਊਨੇਂਟ ਤੇ ਭਾਈ ਘਨੱਈਆ ਦੇ ਜੀਵਨ ਬਾਰੇ ਵਿਸਥਾਰਪੂਰਵਕ ਦੱਸਿਆ | ਉਨ੍ਹਾਂ ਕਿਹਾ ਵਿਸ਼ਵ ਦੇ ਹਰ ਦੇਸ਼ ਵਿਚ ਰੈੱਡ ਕਰਾਸ ਸੰਸਥਾ ਬਿਨਾ ਕਿਸੇ ਜਾਤੀ, ਭੇਦਭਾਵ ਦੇ ਕੰਮ ਕਰ ਰਹੀ ਹੈ | ਕਿਸੇ ਵੀ ਦੇਸ਼ ਵਿਚ ਕੁਦਰਤੀ ਆਫਤ ਜਿਵੇ, ਲੜਾਈ, ਭੁੱਖਮਰੀ, ਹੜ੍ਹਾਂ ਦੇ ਹਾਲਾਤ ਜਾਂ ਹੋਰ ਕੋਈ ਕੁਦਰਤੀ ਆਫਤ ਆਉਦੀ ਹੈ ਤਾਂ ਰੈੱਡ ਕਰਾਸ ਸਭ ਤੋਂ ਪਹਿਲਾ ਮੁਫਤ ਵਿਚ ਸੇਵਾ ਪ੍ਰਦਾਨ ਕਰਦੀ ਹੈ | ਇਸ ਦੇ ਨਾਲ ਹੀ ਸਾਡੇ ਦੇਸ਼ ਵਿਚ ਵੀ ਰੈੱਡ ਕਰਾਸ ਦੁਆਰਾ ਕਈ ਸਾਰੀਆਂ ਗਤੀਵਿਧੀਆ ਚਲਾਈਆ ਜਾ ਰਹੀਆਂ ਹਨ, ਜਿਨ੍ਹਾਂ ਵਿਚ ਇਕ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨਾ ਹੈ, ਜੋ ਕਿ ਪੂਰੇ ਦੇਸ਼ ਵਿਚ ਬਿਲਕੁਲ ਮੁਫ਼ਤ ਵਿਚ ਨਸ਼ੇ ਨਾਲ ਪੀੜਤ ਨੌਜਵਾਨਾਂ ਦਾ ਇਲਾਜ ਕਰ ਕੇ ਉਨਾਂ ਨੂੰ ਮੁੜ ਸਧਾਰਨ ਜ਼ਿੰਦਗੀ ਵਿਚ ਲਿਆਉਣਾ ਹੈ | ਉਨਾ ਨੇ ਕਿਹਾ ਕੋਈ ਵੀ ਇਨਸਾਨ ਜੋ ਖਤਰੇ ਵਿਚ ਹੈ, ਉਸ ਨੂੰ ਬਚਾਉਣ ਦਾ ਯਤਨ ਕੀਤਾ ਜਾਵੇ | ਅੰਤ ਵਿਚ ਉਨਾਂ ਨੇ ਕੇਂਦਰ ਵਿਖੇ ਦਾਖਲ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਵੀ ਸਾਰਿਆਂ ਨੂੰ ਦੇਸ਼ ਵਿਚ ਲੋੜਵੰਦ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ | ਇਸ ਮੌਕੇ ਸੁਭਾਸ਼ ਅਰੋੜਾ (ਸਮਾਜ ਸੇਵੀ) ਨੇ ਇਕੱਠ ਨੂੰ ਆਪਣੀਆਂ ਸਾਹਿਤਕ ਵੰਨਗੀਆਂ ਰਾਹੀਂ ਆਪਣੀ ਜਿੰਦਗੀ ਵਿਚ ਚੰਗੇ ਕੰਮ ਕਰ ਕੇ ਮਾਤਾ-ਪਿਤਾ ਦੇ ਆਗਿਆਕਾਰੀ ਬਣਨ ਲਈ ਪ੍ਰੇਰਿਤ ਕੀਤਾ | ਵਿਜੇ ਕੁਮਾਰ ਕੌਂਸਲਰ ਤੇ ਸ੍ਰੀਮਤੀ ਕਮਲਜੀਤ ਕੌਰ, ਕੌਂਸਲਰ ਨੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਸਟਾਫ ਮੈਂਬਰ ਦਿਨੇਸ਼ ਕੁਮਾਰ, ਪਰਵੇਸ਼ ਕੁਮਾਰ, ਮਨਜੀਤ ਸਿੰਘ, ਪਰਵੀਨ ਕੁਮਾਰੀ, ਕੁਲਵਿੰਦਰ ਰਾਮ, ਕਮਲਾ ਰਾਣੀ ਆਦਿ ਹਾਜ਼ਰ ਸਨ |