17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਢਾਡੀ ਦਿਲਜੀਤ ਸਿੰਘ ਮੋਰਾਂਵਾਲੀ ਜਥੇ ਸਮੇਤ। ਢਾਡੀ ਦਿਲਜੀਤ ਸਿੰਘ ਮੋਰਾਂਵਾਲੀ ਵਤਨ ਪਰਤੇ

ਬੰਗਾ, 17 ਅਗਸਤ (ਸੁਰਿੰਦਰ ਸਿੰਘ ਕਰਮ)- ਪੰਥ ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਦੇ ਲਾਡਲੇ ਸ਼ਗਿਰਦ ਢਾਡੀ ਦਿਲਜੀਤ ਸਿੰਘ ਮੋਰਾਂਵਾਲੀ ਆਪਣੇ ਜਥੇ ਸਮੇਤ ਵਤਨ ਪੰਜਾਬ ਪਰਤ ਆਏ ਹਨ। ਉਹ ਗੋਰਿਆਂ ਦੀ ਧਰਤੀ ਇੰਗਲੈਂਡ ਵਿਖੇ ਵੱਸਦੀਆਂ ਸੰਗਤਾਂ ਦਾ ਆਪਣੀ ਕਲਾ ਦੁਆਰਾ ਦਿਲ ਜਿੱਤ ਕੇ ਆਏ ਹਨ।

Ad Position 21
No active advertisement
ਢਾਡੀ ਦਿਲਜੀਤ ਸਿੰਘ ਮੋਰਾਂਵਾਲੀ ਵਤਨ ਪਰਤੇ 18-08-2026
ਬੰਗਾ, 17 ਅਗਸਤ (ਸੁਰਿੰਦਰ ਸਿੰਘ ਕਰਮ)- ਪੰਥ ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਦੇ ਲਾਡਲੇ ਸ਼ਗਿਰਦ ਢਾਡੀ ਦਿਲਜੀਤ ਸਿੰਘ ਮੋਰਾਂਵਾਲੀ ਆਪਣੇ ਜਥੇ ਸਮੇਤ ਵਤਨ ਪੰਜਾਬ ਪਰਤ ਆਏ ਹਨ। ਉਹ ਗੋਰਿਆਂ ਦੀ ਧਰਤੀ ਇੰਗਲੈਂਡ ਵਿਖੇ ਵੱਸਦੀਆਂ ਸੰਗਤਾਂ ਦਾ ਆਪਣੀ ਕਲਾ ਦੁਆਰਾ ਦਿਲ ਜਿੱਤ ਕੇ ਆਏ ਹਨ। ਉਹਨਾਂ ਦੱਸਿਆ ਕਿ ਇੰਗਲੈਂਡ ਦੇ ਸ਼ਹਿਰ ਬਰਮਿੰਘਮ, ਕੁਵੈਂਟਰੀ, ਵੁਲਵਰਹੈਂਪਟਨ ਤੇ ਹੋਰ ਕਈ ਸ਼ਹਿਰਾਂ ਦੇ ਗੁਰੂ ਘਰਾਂ ‘ਚ ਬੁਲਾ ਕੇ ਸਿੱਖ ਸੰਗਤਾਂ ਨੇ ਉਹਨਾਂ ਦੇ ਜਥੇ ਨੂੰ ਭਰਪੂਰ ਪਿਆਰ ਸਤਿਕਾਰ ਬਖਸ਼ਿਆ ਹੈ। ਉਹਨਾਂ ਦੱਸਿਆ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਕੁਰਬਾਨੀਆਂ ਵਾਲੇ ਪ੍ਰਸੰਗ ਸਿੱਖ ਸੰਗਤਾਂ ਨੇ ਵਾਰ-ਵਾਰ ਫਰਮਾਇਸ਼ ਕਰਕੇ ਸੁਣੇ। ਉਹਨਾਂ ਸਿੱਖ ਸੰਗਤਾਂ ਵੱਲੋਂ ਯੂ.ਕੇ. ਦੀ ਧਰਤੀ ‘ਤੇ ਮਿਲੇ ਪਿਆਰ ਸਤਿਕਾਰ ਲਈ ਤਹਿਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਹਨੀ ਫੱਤਣਵਾਲਾ ਨੇ ਆਪਣੇ ਸਾਥੀਆਂ ਨਾਲ ਸੁਖਬੀਰ ਬਾਦਲ ਦੀ ਸਿਹਤਯਾਬੀ ਲਈ ਅਰਦਾਸ ਕਰਵਾਈ
Ad Position 24