ਪੁਲਿਸ ਵੱਲੋਂ ਰੇਤ ਦਾ ਭਰਿਆ ਟਿੱਪਰ ਜ਼ਬਤ
ਰੱਤੇਵਾਲ, 17 ਅਗਸਤ (ਅਸ਼ੋਕ ਕੁਮਾਰ ਲੀਲ)- ਕਾਠਗੜ੍ਹ ਤੋਂ ਕਾਠਗੜ੍ਹ ਮੋੜ ਸਾਈਡ ਪੁਲਿਸ ਪਾਰਟੀ ਜਾ ਰਹੀ ਸੀ ਤਾਂ ਉਹਨਾਂ ਨੇ ਦੇਖਿਆ ਇੱਕ ਰੇਤ ਦਾ ਭਰਿਆ ਟਿੱਪਰ ਨੰਬਰ ਪੀ. ਬੀ 32 ਜੇ 7184 ਜਿਸ ਨੂੰ ਸੰਦੀਪ ਕੁਮਾਰ ਵਾਸੀ ਮੰਗੂਪੁਰ ਚਲਾ ਰਿਹਾ ਸੀ, ਜੋ ਕਿ ਅੱਗੇ ਜਾ ਰਿਹਾ ਸੀ।
ਰੱਤੇਵਾਲ, 17 ਅਗਸਤ (ਅਸ਼ੋਕ ਕੁਮਾਰ ਲੀਲ)- ਕਾਠਗੜ੍ਹ ਤੋਂ ਕਾਠਗੜ੍ਹ ਮੋੜ ਸਾਈਡ ਪੁਲਿਸ ਪਾਰਟੀ ਜਾ ਰਹੀ ਸੀ ਤਾਂ ਉਹਨਾਂ ਨੇ ਦੇਖਿਆ ਇੱਕ ਰੇਤ ਦਾ ਭਰਿਆ ਟਿੱਪਰ ਨੰਬਰ ਪੀ.ਬੀ 32 ਜੇ 7184 ਜਿਸ ਨੂੰ ਸੰਦੀਪ ਕੁਮਾਰ ਵਾਸੀ ਮੰਗੂਪੁਰ ਚਲਾ ਰਿਹਾ ਸੀ, ਜੋ ਕਿ ਅੱਗੇ ਜਾ ਰਿਹਾ ਸੀ। ਪੁਲਿਸ ਪਾਰਟੀ ਨੇ ਉਸ ਨੂੰ ਰੋਕ ਕੇ ਰੇਤ ਸਬੰਧੀ ਪੇਪਰਾਂ ਦੀ ਮੰਗ ਕੀਤੀ ਤਾਂ ਉਹ ਕੋਈ ਵੀ ਪੇਪਰ ਨਹੀਂ ਦਿਖਾ ਸਕਿਆ। ਪੁਲਿਸ ਪਾਰਟੀ ਉਸ ਨੂੰ ਫੜ ਕੇ ਥਾਣੇ ਲੈ ਗਈ ਤੇ ਮਾਈਨਿੰਗ ਵਿਭਾਗ ਦੇ ਜੇ.ਈ. ਦਵਿੰਦਰ ਸਿੰਘ ਨੂੰ ਮੌਕੇ ‘ਤੇ ਬੁਲਾਇਆ ਗਿਆ ਜਿਨਾਂ ਨੇ ਦੱਸਿਆ ਕਿ ਉਪਰੋਕਤ ਟਿੱਪਰ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਕਾਠਗੜ੍ਹ ਇਲਾਕੇ ਵਿੱਚ ਆਏ ਦਿਨ ਨਜਾਇਜ਼ ਮਾਈਨਿੰਗ ਦੀਆਂ ਖਬਰਾਂ ਵੱਡੇ ਪੱਧਰ ‘ਤੇ ਛੱਪਦੀਆਂ ਰਹਿੰਦੀਆਂ ਹਨ। ਐਸ.ਐਚ.ਓ. ਕਮਲ ਤਨੇਜਾ ਨੇ ਥੋੜੇ ਦਿਨ ਪਹਿਲਾਂ ਹੀ ਇਸ ਥਾਣੇ ਦਾ ਕਾਰਜਭਾਰ ਸੰਭਾਲਿਆ ਹੈ। ਉਮੀਦ ਹੈ ਕਿ ਇਸੇ ਤਰ੍ਹਾਂ ਉਹਨਾਂ ਦੀ ਅਗਵਾਈ ਹੇਠ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਹੁੰਦੀ ਰਹੇਗੀ।