17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜ਼ੋਨਲ ਟੂਰਨਾਮੈਂਟ ਵਿੱਚ ਖਾਲਸਾ ਸਕੂਲ ਨਵਾਂਸ਼ਹਿਰ ਦੀ ਰਹੀ ਝੰਡੀ

ਨਵਾਂਸ਼ਹਿਰ, 17 ਅਗਸਤ (ਦੀਦਾਰ ਸਿੰਘ ਸ਼ੇਤਰਾ)- ਪਿਛਲੇ ਦਿਨੀਂ ਸਮਾਪਤ ਹੋਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿੱਚ ਜ਼ੋਨ-06 ਦੀਆਂ ਖੇਡਾਂ ਦੇ ਮੁਕਾਬਲਿਆਂ ਵਿੱਚ ਸਥਾਨਕ ਪ੍ਰਬੰਧਕ ਖਾਲਸਾ ਸਕੂਲ ਦੀ ਝੰਡੀ ਰਹੀ ਹੈ। ਸਕੂਲ ਪ੍ਰਿੰਸੀਪਲ-ਕਮ-ਜੋਨਲ ਪ੍ਰਧਾਨ ਦਲਜੀਤ ਸਿੰਘ ਬੋਲਾ ਨੇ ਦੱਸਿਆ ਕਿ ਉਹਨਾਂ ਵਲੋਂ ਇਨਡੋਰ ਅਤੇ ਆਊਟਡੋਰ ਵਿੱਚ ਹੋਈਆਂ ਖੇਡਾਂ ਦੇ ਮੁਕਾਬਲੇ ਵਿੱਚ ਖਾਲਸਾ ਸਕੂਲ ਦੀ ਜਿੱਤ ਲਈ ਸਕੂਲ ਦੇ ਸਟਾਫ, ਖਿਡਾਰੀਆਂ ਤੇ ਵੱਖ-ਵੱਖ ਖੇਡਾਂ ਦੇ ਕੋਚਾਂ ਨੂੰ ਵਧਾਈ ਦਿੱਤੀ।

Ad Position 21
No active advertisement
ਅਜੀਤ ਡੈਸਕ 18-08-2026
ਨਵਾਂਸ਼ਹਿਰ, 17 ਅਗਸਤ (ਦੀਦਾਰ ਸਿੰਘ ਸ਼ੇਤਰਾ)- ਪਿਛਲੇ ਦਿਨੀਂ ਸਮਾਪਤ ਹੋਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿੱਚ ਜ਼ੋਨ-06 ਦੀਆਂ ਖੇਡਾਂ ਦੇ ਮੁਕਾਬਲਿਆਂ ਵਿੱਚ ਸਥਾਨਕ ਪ੍ਰਬੰਧਕ ਖਾਲਸਾ ਸਕੂਲ ਦੀ ਝੰਡੀ ਰਹੀ ਹੈ। ਸਕੂਲ ਪ੍ਰਿੰਸੀਪਲ-ਕਮ-ਜੋਨਲ ਪ੍ਰਧਾਨ ਦਲਜੀਤ ਸਿੰਘ ਬੋਲਾ ਨੇ ਦੱਸਿਆ ਕਿ ਉਹਨਾਂ ਵਲੋਂ ਇਨਡੋਰ ਅਤੇ ਆਊਟਡੋਰ ਵਿੱਚ ਹੋਈਆਂ ਖੇਡਾਂ ਦੇ ਮੁਕਾਬਲੇ ਵਿੱਚ ਖਾਲਸਾ ਸਕੂਲ ਦੀ ਜਿੱਤ ਲਈ ਸਕੂਲ ਦੇ ਸਟਾਫ, ਖਿਡਾਰੀਆਂ ਤੇ ਵੱਖ-ਵੱਖ ਖੇਡਾਂ ਦੇ ਕੋਚਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸਕੂਲ ਦੇ ਸਟਾਫ ਨੂੰ ਖੇਡਾਂ ਦੇ ਪ੍ਰਬੰਧ ਵਿੱਚ ਦਿੱਤੇ ਸ਼ਲਾਘਾਯੋਗ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਖੇਡਾਂ ਵਿੱਚ ਰੱਸਾਕਸ਼ੀ, ਬੈਡਮਿੰਟਨ, ਟੇਬਲ ਟੈਨਿਸ, ਖੋਹ-ਖੋਹ, ਫੁੱਟਬਾਲ ਦੀਆਂ ਅੰਡਰ-14, ਅੰਡਰ-17, ਅੰਡਰ-19 ਲੜਕੇ, ਲੜਕੀਆਂ ਦੀਆਂ ਟੀਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਜਿਨ੍ਹਾਂ ਵਿੱਚ ਸਕੂਲ ਨਵਾਂਸ਼ਹਿਰ ਨੇ ਸ਼ਾਨਦਾਰ ਜਿੱਤਾਂ ਹਾਸਿਲ ਕੀਤੀਆਂ। ਪ੍ਰਿੰਸੀਪਲ ਬੋਲਾ ਨੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਖਿਡਾਰੀਆਂ ਤੇ ਸਟਾਫ ਦਾ ਵੀ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਸਾਡੇ ਸਕੂਲ ਦੀ ਰੱਸਾਕਸ਼ੀ ਟੀਮ ਅੰਡਰ-14 ਲੜਕੇ ਪਹਿਲਾ ਸਥਾਨ, ਅੰਡਰ-17 ਲੜਕੇ ਪਹਿਲਾਂ ਸਥਾਨ, ਬੈਡਮਿੰਟਨ ਅੰਡਰ-19 ਲੜਕੇ ਪਹਿਲਾਂ ਸਥਾਨ, ਅੰਡਰ-17 ਲੜਕੀਆਂ ਦੂਜਾ ਸਥਾਨ, ਟੇਬਲ ਟੈਨਿਸ ਅੰਡਰ-17 ਲੜਕੀਆਂ ਪਹਿਲਾਂ ਸਥਾਨ, ਅੰਡਰ-17 ਲੜਕੇ ਦੂਜਾ ਸਥਾਨ, ਖੋਹ-ਖੋਹ ਅੰਡਰ-19 ਲੜਕੇ ਪਹਿਲਾਂ ਸਥਾਨ, ਅੰਡਰ-17 ਲੜਕੇ ਪਹਿਲਾਂ ਸਥਾਨ, ਅੰਡਰ-17 ਲੜਕੀਆਂ ਦੂਜਾ ਸਥਾਨ, ਅੰਡਰ-14 ਲੜਕੇ ਪਹਿਲਾਂ ਸਥਾਨ, ਫੁੱਟਬਾਲ ਅੰਡਰ-19 ਲੜਕੇ ਪਹਿਲਾਂ ਸਥਾਨ, ਅੰਡਰ-17 ਲੜਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਦੱਸਿਆ ਕਿ ਇਲਾਕੇ ਤੇ ਖਿਡਾਰੀਆਂ ਦੀ ਜ਼ੋਰਦਾਰ ਮੰਗ ਨੂੰ ਧਿਆਨ ਵਿੱਚ ਰਖਦਿਆਂ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਫੁੱਟਬਾਲ ਦੀ “ਰੈਜ਼ੀਡੈਂਸ਼ੀਅਲ ਫੁੱਟਬਾਲ ਅਕੈਡਮੀ” ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ, ਡੀ.ਪੀ ਮਨਜੀਤ ਸਿੰਘ, ਇੰਦਰਜੀਤ ਮਾਹੀ, ਬਲਜਿੰਦਰ ਸਿੰਘ, ਪ੍ਰੇਮ ਸਿੰਘ, ਗੁਰਦੀਪ ਕੌਰ ਭੁੱਲਰ , ਬਲਵੀਰ ਕੌਰ, ਪੂਜਾ ਸ਼ਰਮਾ, ਪੂਜਾ ਰਾਣੀ, ਕੰਚਨ ਸੋਨੀ, ਸੰਦੀਪ ਕੌਰ, ਹਰਮਨਦੀਪ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਦੁਆਬਾ ਸਕੂਲ ਵਿਖੇ ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਅਗਲੀ ਖ਼ਬਰ ਪੁਲਿਸ ਵੱਲੋਂ ਰੇਤ ਦਾ ਭਰਿਆ ਟਿੱਪਰ ਜ਼ਬਤ
Ad Position 24