28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜਾਡਲਾ ਮੰਡੀ 'ਚ ਲਿਫ਼ਟਿੰਗ ਠੱਪ ਹੋਣ ਨਾਲ ਆੜ੍ਹਤੀ ਤੇ ਮਜ਼ਦੂਰ ਪ੍ਰੇਸ਼ਾਨ ਬੋਰੀਆਂ ਦੇ ਲੱਗੇ ਅੰਬਾਰ ਤੇ ਮਜ਼ਦੂਰਾਂ ਨੂੰ ਪਏ ਰੋਟੀ ਦੇ ਵੀ ਲਾਲੇ

Ad Position 21
No active advertisement
ਅਜੀਤ ਡੈਸਕ 11-05-2026
ਜਾਡਲਾ, 10 ਮਈ (ਹਰਕੰਵਲ ਸਿੰਘ ਕੌਲਗੜ੍ਹ)-ਜਾਡਲਾ ਦਾਣਾ ਮੰਡੀ 'ਚ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ | ਮਜ਼ਦੂਰਾਂ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਆਪਣਾ ਦਰਦ ਬਿਆਨ ਕਰਦੇ ਹੋਏ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ 10-15 ਦਿਨਾਂ ਤੋਂ ਮੰਡੀ 'ਚੋਂ ਕਣਕ ਦੀ ਲਿਫ਼ਟਿੰਗ ਬਿਲਕੁਲ ਬੰਦ ਹੈ, ਜਦਕਿ ਮੰਡੀ 'ਚ ਕਣਕ ਦੀ ਆਮਦ ਲਗਪਗ ਪੂਰੀ ਹੋ ਚੁੱਕੀ ਹੈ | ਹੁਣ ਤਾਂ ਕਿਧਰੇ-ਕਿਧਰੇ ਕੋਈ ਟਾਂਵੀਂ-ਟਾਂਵੀਂ ਢੇਰੀ ਹੀ ਮੰਡੀ 'ਚ ਆ ਰਹੀ ਹੈ | ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਖ਼ਰੀਦ ਹੁੰਦਿਆਂ ਹੀ ਨਾਲੋ-ਨਾਲ ਲਿਫ਼ਟਿੰਗ ਕਰਕੇ ਕਣਕ ਗੁਦਾਮਾਂ ਤੱਕ ਪਹੁੰਚਾ ਦਿੱਤੀ ਜਾਵੇ ਤਾਂ ਮਜ਼ਦੂਰ ਨੂੰ ਵੀ ਫ਼ਾਇਦਾ ਹੁੰਦਾ ਹੈ | ਚਾਰ ਪੈਸੇ ਬਚਣ ਦੀ ਆਸ ਹੋ ਜਾਂਦੀ ਹੈ ਪਰ ਲਿਫ਼ਟਿੰਗ ਬੰਦ ਹੋਣ ਕਾਰਨ ਮਜ਼ਦੂਰ ਪਿਛਲੇ ਦੋ ਹਫ਼ਤਿਆਂ ਤੋਂ ਵਿਹਲੇ ਬੈਠੇ ਹਨ | ਜਦੋਂ ਤੱਕ ਲਿਫ਼ਟਿੰਗ ਨਹੀਂ ਹੁੰਦੀ, ਸਾਨੂੰ ਮਜ਼ਦੂਰੀ ਦੇ ਪੈਸੇ ਨਹੀਂ ਮਿਲਦੇ | ਜੋ ਪਹਿਲਾਂ ਕਮਾਇਆ ਸੀ, ਉਹ ਰੋਟੀ-ਖਰਚੇ 'ਚ ਲੱਗ ਗਿਆ | ਮਜ਼ਦੂਰਾਂ ਨੇ ਦੱਸਿਆ ਕਿ ਮੰਡੀ 'ਚ ਹਜ਼ਾਰਾਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ | ਜੇਕਰ ਮੀਂਹ ਪੈ ਗਿਆ ਤਾਂ ਕਣਕ ਖ਼ਰਾਬ ਹੋ ਜਾਵੇਗੀ | ਆੜ੍ਹਤੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਮੱਸਿਆ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸਾਹਮਣੇ ਆ ਰਹੀ ਹੈ | ਉਨ੍ਹਾਂ ਕਿਹਾ ਕਿ ਤਿੰਨ ਖ਼ਰੀਦ ਏਜੰਸੀਆਂ ਨੇ ਖ਼ਰੀਦ ਤਾਂ ਕਰ ਲਈ, ਪਰ ਟਰਾਂਸਪੋਰਟ ਦਾ ਠੇਕੇਦਾਰ ਟਰੱਕ ਨਹੀਂ ਭੇਜ ਰਿਹਾ | ਡੀ. ਐਫ. ਐਸ. ਸੀ. ਦਫ਼ਤਰ ਵਾਲੇ ਫ਼ੋਨ ਨਹੀਂ ਚੁੱਕਦੇ, ਅਸੀਂ ਕਿਸ ਨੂੰ ਕਹੀਏ | ਆੜ੍ਹਤੀਆਂ ਤੇ ਮਜ਼ਦੂਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਾਡਲਾ ਮੰਡੀ 'ਚ ਤੁਰੰਤ ਲਿਫ਼ਟਿੰਗ ਸ਼ੁਰੂ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵਲੋਂ ਮੀਂਹ ਦੀ ਭਵਿੱਖਬਾਣੀ ਨੇ ਸਭ ਦੀ ਚਿੰਤਾ ਹੋਰ ਵਧਾ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਸੁਰੱਖਿਆ ਜਵਾਨਾਂ ਦੀ ਭਰਤੀ ਸੰਬੰਧੀ ਕੈਂਪ ਜਾਰੀ ਅਗਲੀ ਖ਼ਬਰ ਆਰ. ਐਮ. ਬੀ. ਡੀ. ਏ. ਵੀ. ਸੈਂਟੇਨਰੀ ਪਬਲਿਕ ਸਕੂਲ 'ਚ ਮਾਂ ਦਿਵਸ ਮਨਾਇਆ
Ad Position 24