01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਾਂ ਦੀ ਮਮਤਾ ਦਾ ਕਰਜ਼ਾ ਬੰਦਾ ਸਾਰੀ ਜ਼ਿੰਦਗੀ ਨਹੀਂ ਉਤਾਰ ਸਕਦਾ-ਦਿਲਬਾਗ ਸਿੰਘ ਬਾਗੀ

Ad Position 21
No active advertisement
ਅਜੀਤ ਡੈਸਕ 11-05-2026
ਕਟਾਰੀਆਂ, 10 ਮਈ (ਪ੍ਰੇਮੀ ਸੰਧਵਾਂ)-ਰੋਟਰੀ ਕਲੱਬ ਗਰੀਨ ਬੰਗਾ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਂ ਦਾ ਕਰਜ਼ਾ ਬੰਦਾ ਸਾਰੀ ਜਿੰਦਗੀ ਨਹੀਂ ਉਤਾਰ ਸਕਦਾ | ਕਿਉਂਕਿ ਮਾਂ ਗਿੱਲੇ ਥਾਂ ਤਾਂ ਆਪ ਪੈ ਜਾਂਦੀ ਹੈ ਪਰ ਆਪਣੇ ਬੱਚਿਆਂ ਨੂੰ ਸੁੱਕੀ ਥਾਂ 'ਤੇ ਪਾਉਣ ਲਈ ਕੋਈ ਕਸਰ ਨਹੀਂ ਛੱਡਦੀ | ਮਾਂ ਉਹ ਮਹਾਨ ਅਤੇ ਪਵਿੱਤਰ ਰੂਹ ਹੈ ਜਿਸ ਦੇ ਪਿਆਰ, ਮਮਤਾ ਅਤੇ ਤਿਆਗ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਅਸੰਭਵ ਹੈ | 'ਮਾਤਾ ਦਿਵਸ' ਸਿਰਫ਼ ਇਕ ਦਿਹਾੜਾ ਨਹੀਂ, ਸਗੋਂ ਮਾਂ ਦੀ ਮਹਾਨਤਾ, ਉਸ ਦੇ ਤਿਆਗ ਤੇ ਉਸ ਦੀ ਬੇਮਿਸਾਲ ਸ਼ਖ਼ਸੀਅਤ ਨੂੰ ਨਮਨ ਕਰਨ ਦਾ ਪਵਿੱਤਰ ਮੌਕਾ ਹੈ | ਇਸ ਮੌਕੇ ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਦੇਸ਼ ਵਿਦੇਸ਼ ਵਿਚ ਵੱਸਦੀਆਂ ਸਮੂਹ ਮਾਤਾਵਾਂ ਨੂੰ ਦਿਲੋਂ ਲੱਖ-ਲੱਖ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ | ਕਲੱਬ ਪ੍ਰਧਾਨ ਦਿਲਬਾਗ ਸਿੰਘ ਬਾਗੀ, ਸ਼ਮਿੰਦਰ ਸਿੰਘ ਗਰਚਾ ਤੇ ਸਮੂਹ ਮੈਂਬਰਾਂ ਨੇ ਕਿਹਾ ਕਿ ਮਾਂ ਦਾ ਸਤਿਕਾਰ ਕਰਨਾ ਸਾਡਾ ਸਭ ਤੋਂ ਵੱਡਾ ਫਰਜ਼ ਹੈ, ਕਿਉਂਕਿ ਜਿਸ ਘਰ ਵਿਚ ਮਾਂ ਦੀ ਕਦਰ ਹੁੰਦੀ ਹੈ, ਉਸ ਘਰ ਵਿਚ ਹਮੇਸ਼ਾਂ ਖੁਸ਼ੀਆਂ, ਬਰਕਤਾਂ ਤੇ ਵਾਹਿਗੁਰੂ ਦੀ ਰਹਿਮਤ ਬਣੀ ਰਹਿੰਦੀ ਹੈ | ਆਓ ਇਸ ਪਵਿੱਤਰ ਦਿਹਾੜੇ 'ਤੇ ਅਸੀਂ ਸਭ ਇਹ ਸੰਕਲਪ ਲਈਏ ਕਿ ਅਸੀਂ ਆਪਣੀਆਂ ਮਾਵਾਂ ਨੂੰ ਪਿਆਰ, ਸਤਿਕਾਰ ਅਤੇ ਸਮਾਂ ਦੇਵਾਂਗੇ | ਇਸ ਮੌਕੇ ਡਾ. ਧਰਮਜੀਤ ਸਿੰਘ ਰਿਟਾਇਰ ਵਾਈਸ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਡਾ. ਬਲਬੀਰ ਕੁਮਾਰ ਰਿਟਾਇਰ ਸਿਵਲ ਸਰਜਨ, ਜੀਵਨ ਦਾਸ ਕੌਸ਼ਲ, ਸੁੱਖਵਿੰਦਰ ਸਿੰਘ ਧਾਮੀ, ਸਰਬਜੀਤ ਸਿੰਘ ਬੇਦੀ, ਭੂਪੇਸ਼ ਕੁਮਾਰ, ਹਰਮਨਪ੍ਰੀਤ ਸਿੰਘ ਰਾਣਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੈਰੀਐਟਿ੍ਕ ਓ. ਪੀ. ਡੀ. ਰਾਹੀਂ ਬਜ਼ੁਰਗਾਂ ਨੂੰ ਮਿਲੀ ਵੱਡੀ ਰਾਹਤ-ਐੱਸ. ਐੱਮ. ਓ. ਅਗਲੀ ਖ਼ਬਰ ਰਾਹੋਂ ਵਿਖੇ ਦੋਆਬਾ ਖੇਤਰ ਦਾ ਕਬੱਡੀ ਮਹਾਂ ਕੁੰਭ 16 ਤੋਂ-ਦੇਵ ਥਿੰਦ, ਕਰਨੈਲ ਸਿੰਘ
Ad Position 24