07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕਟਾਰੀਆ ਵਲੋਂ ਭੋਲੇਵਾਲ 'ਚ ਕੰਢੀ ਨਹਿਰ ਦੀ ਨਵੀਂ ਪਾਈਪ ਲਾਈਨ ਦਾ ਕੰੰਮ ਆਰੰਭ ਕਰਵਾਇਆ

Ad Position 21
No active advertisement
ਅਜੀਤ ਡੈਸਕ 12-05-2026
ਪੋਜੇਵਾਲ ਸਰਾਂ, 11 ਮਈ (ਨਵਾਂਗਰਾਈਾ)-ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਭੋਲੇਵਾਲ ਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਨੂੰ ਪੂਰੀ ਕਰਦੇ ਹੋਏ ਕੰਢੀ ਨਹਿਰ ਦਾ ਪਾਣੀ ਪਿੰਡ ਦੀ ਕਾਫ਼ੀ ਜ਼ਮੀਨ ਲਈ ਚਾਲੂ ਕਰਨ ਲਈ ਪਾਈਪ ਲਾਈਨ ਮਨਜ਼ੂਰ ਕਰਵਾਈ ਤੇ ਬਾਕੀ ਰਹਿ ਗਈ ਜ਼ਮੀਨ ਲਈ ਵੀ ਜਲਦੀ ਹੀ ਪਾਣੀ ਦਿਵਾਉਣ ਦਾ ਵਾਅਦਾ ਕੀਤਾ | ਇਥੇ ਦੱਸਿਆ ਜਾਂਦਾ ਹੈ ਕਿ ਕੰਢੀ ਨਹਿਰ ਜੋ ਕਿ ਪਿੰਡ ਭੋਲੇਵਾਲ 'ਚੋਂ ਲੰਘਦੀ ਸੀ ਪਰ ਇਸ ਦਾ ਪਾਣੀ ਭੋਲੇਵਾਲ ਵਾਸੀਆਂ ਦੀ ਕਾਫੀ ਜ਼ਮੀਨ ਨੂੰ ਨਹੀਂ ਲੱਗਦਾ ਸੀ | ਇਸ ਸੰਬੰਧੀ ਸੰਤੋਸ਼ ਕਟਾਰੀਆ ਨੇ ਆਪਣਾ ਵਾਅਦਾ ਪੂਰਾ ਕਰਦੇ ਹੋਏ ਨਹਿਰੀ ਵਿਭਾਗ ਤੋਂ ਨਵੀਂ ਪਾਈਪ ਲਾਈਨ ਮਨਜ਼ੂਰ ਕਰਵਾਈ | ਪਿੰਡ ਭੋਲੇਵਾਲ ਵਿਖੇ ਅਸ਼ੋਕ ਕਟਾਰੀਆ ਸੀਨੀਅਰ ਆਗੂ 'ਆਪ' ਨੇ ਨਹਿਰੀ ਵਿਭਾਗ ਵਲੋਂ ਪਾਈ ਜਾ ਰਹੀ ਨਵੀਂ ਪਾਈਪ ਲਾਈਨ ਪਾਉਣ ਦੇ ਕੰਮ ਦਾ ਆਰੰਭ ਆਪਣੇ ਕਰ ਕਮਲਾਂ ਨਾਲ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਪਾਈਪ ਲਾਈਨ ਨਾਲ ਕਾਫੀ ਜ਼ਮੀਨ ਨੂੰ ਸਿੰਚਾਈ ਦਾ ਲਾਭ ਮਿਲੇਗਾ ਤੇ ਬਾਕੀ ਜ਼ਮੀਨ ਨੂੰ ਵੀ ਜਲਦੀ ਪਾਣੀ ਦਿਵਾਇਆ ਜਾਵੇਗਾ | ਇਸ ਮੌਕੇ ਮਾਸਟਰ ਮਹਿੰਦਰ ਪਾਲ, ਨੰਬੜਦਾਰ ਮਹਿੰਦਰ ਪਾਲ ਪਾਲੀ, ਸਰਪੰਚ ਅਸ਼ੋਕ ਕੁਮਾਰ, ਨਰਿੰਦਰ ਕੁਮਾਰ, ਤੇਲੂ ਰਾਮ ਆਦਿ ਸਮੇਤ ਅਨੇਕਾਂ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਊਯਾਰਕ ਅਮਰੀਕਾ ਵਲੋਂ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਦਾ ਸਨਮਾਨ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24