07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਆਦਰਸ਼ ਸਕੂਲ ਖਟਕੜ ਕਲਾਂ ਦੇ ਵਿਦਿਆਰਥੀ ਸੁਸਾਇਟੀ ਨੇ ਪੜ੍ਹਾਈ ਲਈ ਅਪਣਾਏ

Ad Position 21
No active advertisement
ਅਜੀਤ ਡੈਸਕ 12-05-2026
ਬੰਗਾ, 11 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸੀਨੀਅਰ ਸੈਕੰਡਰੀ ਆਦਰਸ਼ ਸਕੂਲ ਖਟਕੜ ਕਲਾਂ ਦੇ ਜਿਨ੍ਹਾਂ ਵਿਦਿਆਰਥੀਆਂ ਦੇ ਮਾਤਾ-ਪਿਤਾ ਨਹੀਂ ਹਨ, ਦੀ ਪੜ੍ਹਾਈ 'ਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਨੇ ਅਜਿਹੇ ਪੰਦਰਾਂ ਵਿਦਿਆਰਥੀਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕਦੇ ਹੋਏ ਮਦਦ ਲਈ ਵਿਦਿਆਰਥੀਆਂ ਦੇ ਫਾਰਮ ਭਰੇ | ਅਜਿਹੇ ਪੰਦਰਾਂ ਵਿਦਿਆਰਥੀਆਂ ਦੀ ਫ਼ੀਸ ਦੀ ਪਹਿਲੀ ਕਿਸ਼ਤ 19561 ਰੁਪਏ ਤੇ ਕਾਪੀਆਂ, ਪੈੱਨ ਆਦਿ ਦੇ ਕੇ ਸੈਸ਼ਨ 2025-2026 ਲਈ ਮਦਦ ਦੀ ਸ਼ੁਰੂਆਤ ਕੀਤੀ | ਇਨ੍ਹਾਂ ਵਿਦਿਆਰਥੀਆਂ ਦੇ ਬਾਕੀ ਦੇ ਮਹੀਨਿਆਂ ਦੀਆਂ ਫ਼ੀਸਾਂ ਦਾ ਖਰਚਾ ਅਗਾਂਹ ਦੋ ਕਿਸ਼ਤਾਂ ਵਿਚ ਦਿੱਤਾ ਜਾਵੇਗਾ | ਵਰਣਨਯੋਗ ਹੈ ਕਿ 2024-2025 ਸੈਸ਼ਨ ਲਈ ਵੀ ਇਸ ਸਕੂਲ ਦੇ ਅਜਿਹੇ ਹੀ 10 ਵਿਦਿਆਰਥੀ ਸੁਸਾਇਟੀ ਨੇ ਪੜ੍ਹਾਈ ਲਈ ਅਪਣਾਏ ਸਨ | ਲੰਮੇ ਸਮੇਂ ਤੋਂ ਸੁਸਾਇਟੀ ਉਨ੍ਹਾਂ ਹੁਸ਼ਿਆਰ ਬੱਚਿਆਂ ਨੂੰ ਪੜ੍ਹਾਈ ਲਈ ਅਪਣਾਉਂਦੀ ਆ ਰਹੀ ਹੈ, ਜਿਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਜਾਂਦਾ ਹੈ | ਪੜ੍ਹਾਈ ਵਿਚ ਹੁਸ਼ਿਆਰ ਹੋਣ ਦੇ ਬਾਵਜੂਦ ਆਰਥਿਕ ਤੰਗੀ ਕਾਰਨ ਉਨ੍ਹਾਂ ਲਈ ਪੜ੍ਹਾਈ ਜਾਰੀ ਰੱਖਣਾ ਮੁਸ਼ਕਿਲ ਹੁੰਦਾ ਹੈ | ਇਸ ਮੌਕੇ ਸੇਵਾਮੁਕਤ ਪਿ੍ੰਸੀਪਲ ਮੈਡਮ ਹਰਪ੍ਰੀਤ ਅਰੋੜਾ ਨੇ ਵਿਦਿਆਰਥੀਆਂ ਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਸੁਸਾਇਟੀ ਦੇ ਪ੍ਰਧਾਨ ਮੈਡਮ ਮਨਜੀਤ ਕੌਰ ਬੋਲਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਪੜ੍ਹਾਈ ਦਾ ਖਰਚਾ ਸਾਡੀ ਸੁਸਾਇਟੀ ਝੱਲੇਗੀ ਪਰ ਉਨ੍ਹਾਂ ਨੂੰ ਇਮਤਿਹਾਨਾਂ 'ਚੋਂ ਵਧੀਆ ਨੰਬਰ ਤਾਂ ਲੈਣੇ ਹੀ ਹੋਣਗੇ | ਨਾਲ ਹੀ ਵਧੀਆ ਗੁਣ ਅਪਣਾ ਕੇ ਵਧੀਆ ਇਨਸਾਨ ਬਣਨ ਦਾ ਯਤਨ ਵੀ ਕਰਨਾ ਹੋਵੇਗਾ | ਸੁਸਾਇਟੀ ਦੇ ਬਾਕੀ ਅਹੁਦੇਦਾਰ ਅਮਰਦੀਪ ਸਿੰਘ ਬੰਗਾ, ਕੁਲਬੀਰ ਸਿੰਘ ਪਾਬਲਾ, ਸਰਬਜੀਤ ਸਿੰਘ ਮੰਗੂਵਾਲ, ਡਾ. ਹਰੀ ਕਿ੍ਸ਼ਨ ਤੇ ਗੌਰਵ ਕੁਮਾਰ ਨੇ ਵੀ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ |
Ad Position 22
No active advertisement
ਪਿਛਲੀ ਖ਼ਬਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਨੇ ਮਾਵਾਂ ਤੇ ਬੱਚਿਆਂ ਲਈ ਪੋਸ਼ਣ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਊਯਾਰਕ ਅਮਰੀਕਾ ਵਲੋਂ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਦਾ ਸਨਮਾਨ
Ad Position 24