ਬੰਗਾ, 11 ਮਈ (ਧਰਮਵੀਰ ਪਾਲ)-ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਇੰਟਰਨੈਸ਼ਨਲ ਪ੍ਰਧਾਨ ਲਾਇਨ ਏ. ਪੀ. ਸਿੰਘ ਤੇ ਕਲੱਬ ਐਡਮਨਿਸਟ੍ਰੇਟਰ ਲਾਇਨ ਧੀਰਜ ਮੱਕੜ ਦੇ ਦਿਸ਼ਾ-ਨਿਰਦੇਸ਼ ਅਨੁਸਾਰ, ਚਾਰਟਰ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੇ 33ਵੇਂ ਜਨਮ ਦਿਨ ਨੂੰ ਸਮਰਪਿਤ ਕਲੱਬ ਦੇ ਜਨਰਲ ਸਕੱਤਰ ਲਾਇਨ ਵਨੀਤਾ ਕੁਮਾਰੀ ਤੇ ਕਲੱਬ ਕੈਂਸਰ ਅਵੇਅਰਨੈੱਸ ਚੇਅਰਮੈਨ ਲਾਇਨ ਡਾਕਟਰ ਗੁਰਮੀਤ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਬੰਗਾ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਮੌਕੇ 100 ਤੋਂ ਵੱਧ ਮਰੀਜ਼ਾਂ ਨੇ ਇਸ ਮੁਫ਼ਤ ਮੈਡੀਕਲ ਕੈਂਪ ਦਾ ਲਾਭ ਉਠਾਇਆ | ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਮੀਨੂੰ ਭੁੱਟਾ ਦਾ ਜਨਮਦਿਨ ਕਲੱਬ ਦੇ ਸਮੂਹ ਲਾਇਨ ਮੈਂਬਰਾਂ ਵਲੋਂ ਕੇਕ ਕੱਟਿਆ ਅਤੇ ਜਨਮ ਦਿਨ ਦੀ ਵਧਾਈ ਵੀ ਦਿੱਤੀ | ਇਸ ਵਿਸ਼ੇਸ਼ ਸਮਾਗਮ ਦੌਰਾਨ ਅਮਰੀਕਾ ਤੋਂ ਕਲੱਬ ਐਡਮਨਿਸਟ੍ਰੇਟਰ ਲਾਇਨ ਧੀਰਜ ਮੱਕੜ ਵਲੋਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਬੰਗਾ ਨੂੰ ਮਰੀਜ਼ਾਂ ਦੀ ਸਹੂਲਤ ਲਈ ਦੋ ਵ੍ਹੀਲ ਚੇਅਰਾਂ ਭੇਟ ਕੀਤੀਆਂ | ਕਲੱਬ ਚਾਰਟਰ ਪ੍ਰਧਾਨ ਲਾਇਨ ਮੀਨੂੰ ਭੁੱਟਾ ਨੇ ਇਸ ਵਿਸ਼ੇਸ਼ ਸਮਾਗਮ ਵਿਚ ਸ਼ਾਮਿਲ ਸਾਰੇ ਹੀ ਲਾਇਨ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਵਿਸ਼ੇਸ਼ ਸਮਾਗਮ ਦੌਰਾਨ ਡਿਸਟਿ੍ਕ ਡਿਪਟੀ ਗਵਰਨਰ ਸੁਖਜਿੰਦਰ ਸਿੰਘ, ਰੋਹਿਤ ਚੋਪੜਾ, ਪ੍ਰੀਆ ਚੋਪੜਾ, ਵਨੀਤਾ ਕੁਮਾਰੀ, ਸੋਨੀਆ ਰਾਏ, ਮਨਿੰਦਰ ਕੋਰ, ਪਿ੍ਯੰਕਾ ਕਲਸੀ, ਸੀਮਾ, ਅਨੁਸ਼ਕਾ ਮੱਕੜ, ਕਮਲਜੀਤ ਰਾਏ, ਡਾਕਟਰ ਗੁਰਮੀਤ ਸਿੰਘ, ਜਮਨ ਲਾਲ, ਵਿਕਾਸ ਚੋਪੜਾ, ਹਰਨੇਕ ਸਿੰਘ, ਅਮਰਜੀਤ ਸਿੰਘ ਨੋਰਾ, ਸੁਧੀਰ ਕੁਮਾਰ, ਯੁਵਰਾਜ ਲੱਧੜ ਤੇ ਹੋਰ ਲਾਇਨ ਮੈਂਬਰ ਸ਼ਾਮਿਲ ਹੋਏ |