08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਚਾਂਦਪੁਰ ਰੁੜਕੀ ਵਿਖੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਅਵਤਾਰ ਦਿਵਸ ਸੰਬੰਧੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 12-05-2026
ਪੋਜੇਵਾਲ ਸਰਾਂ, 11 ਮਈ (ਨਵਾਂਗਰਾਈਾ)-ਆਚਾਰੀਆ ਗਰੀਬਦਾਸ ਮਹਾਰਾਜ ਤੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਅਵਤਾਰ ਦਿਵਸ ਸੰਬੰਧੀ ਪਿੰਡ ਚਾਂਦਪੁਰ ਰੁੜਕੀ ਦੀ ਭੂਰੀਵਾਲੇ ਕੁਟੀਆ ਵਿਖੇ ਸਾਲਾਨਾ ਸੰਤ ਸਮਾਗਮ ਸਵਾਮੀ ਨਮਰਤਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਇਆ | ਇਸ ਸੰਬੰਧੀ ਆਚਾਰੀਆ ਗਰੀਬਦਾਸੀ ਬਾਣੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ | ਸਵੇਰੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦਾ ਥਾਂ-ਥਾਂ 'ਤੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਸਵਾਮੀ ਨਮਰਤਾ ਨੰਦ ਭੂਰੀਵਾਲਿਆਂ ਨੇ ਕਿਹਾ ਕਿ ਮਨੁੱਖਾ ਜੀਵਨ ਅਨਮੋਲ ਜੀਵਨ ਹੈ ਇਸ ਲਈ ਇਸ ਜਨਮ ਦਾ ਤਾਂ ਹੀ ਫ਼ਾਇਦਾ ਹੈ ਜੇਕਰ ਇਸ ਜਨਮ ਵਿਚ ਪ੍ਰਭ ਭਗਤੀ ਕਰਕੇ ਮੋਕਸ਼ ਦੀ ਪ੍ਰਾਪਤੀ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਅੱਜ ਦਾ ਮਨੁੱਖ ਪ੍ਰਭ ਭਗਤੀ ਕਰਨ ਦੀ ਬਜਾਏ ਪਦਰਾਥਵਾਦੀ ਹੁੰਦਾ ਜਾ ਰਿਹਾ ਹੈ ਜੋ ਕਿ ਗਲਤ ਗੱਲ ਹੈ ਮਨੁੱਖ ਨਾਲ ਸਿਰਫ ਪ੍ਰਭ ਭਗਤੀ ਹੀ ਨਾਲ ਜਾਣੀ ਹੈ | ਇਸ ਮੌਕੇ ਮਹਾਂਮੰਡਲੇਸ਼ਵਰ ਸਵਾਮੀ ਜਸਦੇਵਾ ਨੰਦ ਆਲਮਗੀਰ ਵਾਲੇ, ਸਵਾਮੀ ਕਿ੍ਸ਼ਨਾ ਨੰਦ ਰੱਤੇਵਾਲ ਵਾਲੇ, ਸਵਾਮੀ ਰਾਮਾ ਨੰਦ ਕੁਲਾਮ ਵਾਲੇ, ਸਵਾਮੀ ਅਜਰਾਨੰਦ ਕਾਹਨਪੁਰਖੂਹੀ ਵਾਲੇ, ਸਵਾਮੀ ਪ੍ਰਕਾਸਾ ਨੰਦ ਮੁੱਖੂਪੁਰ ਵਾਲੇ, ਸਵਾਮੀ ਦੀਵਾਨਾ ਨੰਦ ਦਿੱਲੀ ਵਾਲੇ ਆਦਿ ਸਮੇਤ ਅਨੇਕਾਂ ਸੰਤ ਮਹਾਂਪੁਰਸ਼ ਹਾਜ਼ਰ ਸਨ | ਇਸ ਮੌਕੇ ਪਹਿਲਾਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ, ਜਤਿੰਦਰ ਸਿੰਘ ਜਿੰਦੂ ਸਰਪੰਚ, ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਸਾਬਕਾ ਚੇਅਰਮੈਨ, ਬਿੰਦਰ ਕੁਮਾਰ, ਸ਼ਾਮ ਲਾਲ ਜੀਤਪੁਰ, ਰਾਮ ਸਰੂਪ ਥੋਪੀਆ, ਗੁਰਦੀਪ ਸਿੰਘ ਸਰਪੰਚ ਡੱਲੇਵਾਲ, ਸੋਹਣ ਲਾਲ ਸਰਪੰਚ ਕਰਤਾਰਪੁਰ, ਬਲਦੇਵ ਚਾਂਦਪੁਰੀ ਸਕੱਤਰ ਗੁੱਜਰ ਮਹਾਂ ਸਭਾ ਲੁਧਿਆਣਾ, ਤੇਲਾ ਰਾਮ, ਸਤਿੰਦਰ ਕੁਮਾਰ, ਮਾਸਟਰ ਮਹਿੰਦਰ ਪਾਲ ਭੋਲੇਵਾਲ, ਗੁਰਬਚਨ ਚਾਂਦਪੁਰੀ, ਧਰਮ ਚੰਦ ਬਿੱਟੂ, ਰਾਮ ਕਿਸ਼ਨ ਪ੍ਰਧਾਨ, ਜੋਗਿੰਦਰ ਪਾਲ ਮਿਸਤਰੀ, ਰੋਸ਼ਨ ਲਾਲ ਮੀਲੂ, ਡਿੰਪੀ ਮੀਲੂ, ਏ. ਐਸ. ਆਈ. ਧੰਨਪਤ ਰਾਏ, ਸੁਰਿੰਦਰ ਕੁਮਾਰ, ਗੁਰਦਿਆਲ ਸਿੰਘ, ਸੁਭਾਸ਼ ਚੰਦਰ, ਅਮਰਜੀਤ ਸਿੰਘ, ਰਾਮ ਮਾਸਟਰ ਖੀਵੇਵਾਲ, ਆਦਿ ਸਮੇਤ ਸਮੂਹ ਸੰਗਤ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਪੇਟ ਦੇ ਰੋਗਾਂ ਸੰਬੰਧੀ ਬਿਹਤਰ ਇਲਾਜ ਦੇ ਰਿਹਾ ਜਸਵੰਤ ਹਸਪਤਾਲ <br/> ਅਗਲੀ ਖ਼ਬਰ ਜ਼ਿਲੇ੍ਹ ਅੰਦਰ ਮੱਝਾਂ ਚੋਰੀ ਕਰਨ ਵਾਲਾ ਗਰੋਹ ਹੋਇਆ ਸਰਗਰਮ ਤਾਹਰਪੁਰ, ਹੀਂਉ, ਕਲੇਰਾਂ 'ਚ ਮੱਝਾਂ ਚੋਰੀ
Ad Position 24