ਬਹਿਰਾਮ, 12 ਮਈ (ਸਰਬਜੀਤ ਸਿੰਘ ਰਾਣਾ)-ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁੱਖੀ ਹੋ ਚੁੱਕੇ ਹਨ ਅਤੇ ਲੋਕ ਵਿਧਾਨ ਸਭਾ ਦੀਆਂ ਚੋਣਾਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ | ਇਹ ਪ੍ਰਗਟਾਵਾ ਚੌਧਰੀ ਮੀਨਾ ਸੂੰਢ ਹਲਕਾ ਇੰਚਾਰਜ ਬੰਗਾ ਤੇ ਮੈਂਬਰ ਆਲ ਇੰਡੀਆ ਐਸ. ਸੀ. ਵਿੰਗ ਨੇ ਇਥੇ ਮੀਟਿੰਗ 'ਚ ਕਰਦਿਆਂ ਕਿਹਾ ਕਿ ਲੋਕ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਬਹੁਤ ਉਤਾਵਲੇ ਹਨ ਅਤੇ ਵਰਕਰ ਹੁਣ ਤੋਂ ਹੀ ਕਮਰਕੱਸੇ ਕਰ ਲੈਣ ਅਤੇ ਲੋਕਾਂ ਨਾਲ ਪਿੰਡ-ਪਿੰਡ ਘਰ-ਘਰ ਜਾ ਕੇ ਰਾਬਤਾ ਕਾਇਮ ਕਰਨ | ਸਰਪੰਚ ਰੂਪ ਲਾਲ ਚੇਤਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਦੇ ਪਾਰਟੀ ਵਰਕਰ ਮੈਡਮ ਚੌਧਰੀ ਮੀਨਾ ਸੂੰਢ ਨਾਲ ਪੂਰੀ ਤਰ੍ਹਾਂ ਇਕਜੁਟ ਹਨ ਅਤੇ ਉਨ੍ਹਾਂ ਵਲੋਂ ਜੋ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ ਉਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨੇਪਰੇ ਚਾੜਿ੍ਹਆ ਜਾਵੇਗਾ | ਇਸ ਮੌਕੇ ਰਜਿੰਦਰ ਸ਼ਰਮਾ ਵਾਈਸ ਪ੍ਰਧਾਨ, ਕੁਲਵਰਨ ਸਿੰਘ ਵਾਈਸ ਪ੍ਰਧਾਨ ਬੰਗਾ, ਰੂਪ ਲਾਲ ਜ਼ਿਲ੍ਹਾ ਸਕੱਤਰ, ਦਇਆ ਸਿੰਘ ਨਾਮਧਾਰੀ, ਰਾਮਦਾਸ ਸਿੰਘ ਬਲਾਕ ਪ੍ਰਧਾਨ ਮੁਕੰਦਪੁਰ, ਰਣਜੀਤ ਸਿੰਘ ਵਾਈਸ ਪ੍ਰਧਾਨ, ਸੋਮਨਾਥ ਮੀਡੀਆ ਇੰਚਾਰਜ, ਐਡਵੋਕੇਟ ਅਮਨਦੀਪ ਗੁਰੂ, ਮੈਡਮ ਅੰਜੂ ਰਾਣਾ ਆਦਿ ਹਾਜ਼ਰ ਸਨ |