14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਦੋਆਬਾ ਗਰੁੱਪ ਆਫ ਕਾਲਜਿਜ਼ ਕੈਂਪਸ 'ਚ 8 ਬੀ. ਐਨ. ਐਨ. ਸੀ. ਸੀ. ਦੇ ਅਧਿਕਾਰੀਆਂ ਤੇ ਸਟਾਫ ਦਾ ਦੌਰਾ

Ad Position 21
No active advertisement
ਅਜੀਤ ਡੈਸਕ 13-05-2026
ਰਾਹੋਂ, 12 ਮਈ (ਉਂਕਾਰ ਸਿੰਘ ਰਾਠੋਰ)-ਦੋਆਬਾ ਗਰੁੱਪ ਆਫ ਕਾਲਜਿਜ਼ ਕੈਂਪਸ 8 ਬੀ. ਐਨ. ਐਨ. ਸੀ. ਸੀ. ਦੇ ਅਧਿਕਾਰੀਆਂ ਤੇ ਸਟਾਫ ਦਾ ਸਵਾਗਤ ਕਰਨ ਲਈ ਤਿਆਰ ਹੈ | ਇਹ ਸਰਕਾਰੀ ਦੌਰਾ ਨੈਸ਼ਨਲ ਕੈਡੇਟ (ਐਨ. ਸੀ. ਸੀ.) ਪ੍ਰੋਗਰਾਮ ਅਧੀਨ ਅਨੁਸ਼ਾਸਨ ਤੇ ਯੁਵਾ ਵਿਕਾਸ ਪਹਿਲਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ | ਦੌਰੇ ਦੌਰਾਨ ਐਨ. ਸੀ. ਸੀ. ਯੂਨਿਟ ਦੇ ਅਧਿਕਾਰੀ ਤੇ ਸਟਾਫ ਕੈਡੇਟ ਸਾਡੇ ਫੈਕਲਟੀ ਮੈਂਬਰਾਂ ਅਤੇ ਸੰਸਥਾ ਦੇ ਅਧਿਕਾਰੀਆਂ ਨਾਲ ਸੰਵਾਦ ਕਰਨਗੇ | ਪ੍ਰੋਗਰਾਮ 'ਚ ਐਨ. ਸੀ. ਸੀ. ਗਤੀਵਿਧੀਆਂ ਦੀ ਜਾਂਚ, ਟ੍ਰੇਨਿੰਗ ਸ਼ਡਿਊਲਾਂ ਬਾਰੇ ਚਰਚਾ, ਪ੍ਰੇਰਣਾਦਾਇਕ ਸੰਵਾਦ ਸੈਸ਼ਨ ਅਤੇ ਕੈਡੇਟਾਂ ਨੂੰ ਨੇਤਿ੍ਤਵ, ਅਨੁਸ਼ਾਸਨ ਅਤੇ ਰਾਸ਼ਟਰੀ ਸੇਵਾ ਸੰਬੰਧੀ ਮਾਰਗਦਰਸ਼ਨ ਸ਼ਾਮਿਲ ਹੋਵੇਗਾ | ਇਹ ਦੌਰਾ ਕੈਡੇਟਾਂ ਨੂੰ ਕੀਮਤੀ ਅਨੁਭਵ ਤੇ ਪ੍ਰੇਰਣਾ ਪ੍ਰਦਾਨ ਕਰਨ ਦੀ ਉਮੀਦ ਹੈ ਤਾਂ ਜੋ ਉਹ ਐਨ. ਸੀ. ਸੀ. ਗਤੀਵਿਧੀਆਂ ਵਿਚ ਸਰਗਰਮ ਭਾਗੀਦਾਰੀ ਕਰ ਸਕਣ ਅਤੇ ਦੇਸ਼ਭਗਤੀ, ਏਕਤਾ, ਅਨੁਸ਼ਾਸਨ ਤੇ ਨਿਸ਼ਕਾਮ ਸੇਵਾ ਦੇ ਮੂਲਾਂ ਨੂੰ ਕਾਇਮ ਰੱਖ ਸਕਣ | ਸੰਸਥਾ ਐਨ. ਸੀ. ਸੀ. ਯੂਨਿਟ ਦੇ ਸਨਮਾਨਿਤ ਅਧਿਕਾਰੀਆਂ ਤੇ ਸਟਾਫ ਦਾ ਸਵਾਗਤ ਕਰਦੀ ਹੈ ਅਤੇ ਇਕ ਪ੍ਰੇਰਣਾਦਾਇਕ ਤੇ ਲਾਭਦਾਇਕ ਸੰਵਾਦ ਦੀ ਉਮੀਦ ਕਰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਮਿਡਲ ਸਕੂਲ ਗੋਸਲ ਵਿਖੇ ਬਾਲ ਸੰਸਦ ਅਧੀਨ ਚੋਣਾਂ ਕਰਵਾਈਆਂ ਗਈਆਂ <br/> ਅਗਲੀ ਖ਼ਬਰ ਪੰਜਾਬ 'ਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ-ਮੀਨਾ ਸੂੰਢ
Ad Position 24