05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਦੇਸ਼ ਅੰਦਰ ਭਾਜਪਾ ਦੀਆਂ ਧੱਕੇਸ਼ਾਹੀਆਂ ਦਾ ਮੁਕਾਬਲਾ ਕਾਂਗਰਸ ਪਾਰਟੀ ਹੀ ਕਰ ਸਕਦੀ-ਜਸਵਿੰਦਰ ਵਿੱਕੀ ਕਾਠਗੜ੍ਹ

Ad Position 21
No active advertisement
ਅਜੀਤ ਡੈਸਕ 14-05-2026
ਸੜੋਆ, 12 ਮਈ (ਹਰਮੇਲ ਸਹੂੰਗੜਾ)-ਦੇਸ਼ ਅੰਦਰ ਭਾਜਪਾ ਕੇਂਦਰ 'ਚ ਸਰਕਾਰ ਹੋਣ ਕਾਰਨ ਸਮੁੱਚੇ ਸਰਕਾਰੀ ਤੰਤਰ, ਪਾਰਟੀ ਦੀ ਬੇਤਹਾ ਮਜ਼ਬੂਤ ਅਰਥ ਵਿਵਸਥਾ, ਸਰਕਾਰੀ ਏਜੰਸੀਆਂ ਦੇ ਬਲਬੂਤੇ ਅਨੇਕਾਂ ਹੱਥਕੰਡੇ ਅਪਣਾ ਕੇ ਚੋਣਾਂ ਜਿੱਤ ਰਹੀ ਹੈ | ਪਰ ਦੇਸ਼ ਅੰਦਰ ਭਾਜਪਾ ਦਾ ਮੁਕਾਬਲਾ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਪਾਰਟੀ ਦੇ ਜੁਝਾਰੂ ਆਗੂ ਹਰ ਵਰਗ ਦੇ ਦਿਲਾਂ ਦੀ ਧੜਕਣ ਰਾਹੁਲ ਗਾਂਧੀ ਸੀਮਤ ਸਾਧਨਾਂ ਦੀ ਬਦੌਲਤ ਵੀ ਭਾਜਪਾ ਦੀਆਂ ਧੱਕੇਸ਼ਾਹੀਆ ਦਾ ਮੁਕਾਬਲਾ ਕਰਕੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਨਿਰੰਤਰ ਲੜਾਈ ਲੜ ਰਹੇ ਹਨ | ਇਹ ਵਿਚਾਰ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਟਕਸਾਲੀ ਕਾਂਗਰਸੀ ਪਰਿਵਾਰ ਸਾਬਕਾ ਵਿਧਾਇਕ ਮਰਹੂਮ ਮਾਸਟਰ ਦਲੀਪ ਚੰਦ ਦੇ ਪੋਤਰੇ ਜਸਵਿੰਦਰ ਵਿੱਕੀ ਕਾਠਗੜ੍ਹ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ | ਨੌਜਵਾਨ ਕਾਂਗਰਸੀ ਆਗੂ ਜਸਵਿੰਦਰ ਵਿੱਕੀ ਕਾਠਗੜ੍ਹ ਨੇ ਕਿਹਾ ਕਿ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਹ ਖੁਦ ਵੀ ਟਕਸਾਲੀ ਕਾਂਗਰਸੀ ਪਰਿਵਾਰ ਹੋਣ ਕਰਕੇ ਤੇ ਹਮੇਸ਼ਾ ਪਾਰਟੀ ਲਈ ਔਖੇ ਸੌਖੇ ਵਕਤਾ 'ਚ ਨਾਲ ਖੜ੍ਹੇ ਹੋਣ ਕਰਕੇ ਲੰਬੇ ਸਮੇਂ ਤੋਂ ਪਾਰਟੀ ਦੀ ਹਲਕਾ ਪੱਧਰ 'ਤੇ ਸੇਵਾ 'ਚ ਰਹਿਣ ਕਰਕੇ ਪਾਰਟੀ ਚੋਣ ਨਿਸ਼ਾਨ 'ਤੇ ਚੋਣ ਲੜਨ ਲਈ ਆਪਣੀ ਦਾਅਵੇਦਾਰੀ ਪਾਰਟੀ ਹਾਈਕਮਾਨ ਅੱਗੇ ਰੱਖਣਗੇ | ਇਸ ਮੌਕੇ ਬਲਾਚੌਰ ਹਲਕੇ ਦੇ ਟਕਸਾਲੀ ਕਾਂਗਰਸੀ ਪਰਿਵਾਰਾਂ ਦੇ ਨੌਜਵਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਵੀਂ ਨੌਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 17 ਨੂੰ ਅਗਲੀ ਖ਼ਬਰ ਡੀ.ਏ.ਵੀ. ਸਕੂਲ ਕਾਠਗੜ੍ਹ ਦਾ ਨਤੀਜਾ ਸ਼ਾਨਦਾਰ
Ad Position 24