ਜਾਡਲਾ, 15 ਮਈ (ਹਰਕੰਵਲ ਸਿੰਘ ਕੌਲਗੜ੍ਹ)-ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ/ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਨੇ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ 'ਚ ਸ਼ਾਨਦਾਰ ਨਤੀਜਾ ਦੇ ਕੇ ਇਲਾਕੇ 'ਚ ਆਪਣਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਹਾਸਿਲ ਕਰਕੇ ਮਾਪਿਆਂ ਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ | ਅੱਠਵੀਂ ਜਮਾਤ ਦੇ ਨਤੀਜਿਆਂ 'ਚ ਅੰਸ਼ਦੀਪ ਸਿੰਘ ਨੇ 545/600 ਅੰਕ 90.8 ਫੀਸਦੀ ਲੈ ਕੇ ਪਹਿਲਾ, ਨਵਨੀਤ ਕੌਰ ਨੇ 536/600 ਅੰਕ 89.3 ਫੀਸਦੀ ਨਾਲ ਦੂਜਾ ਤੇ ਆਂਚਲ ਰਾਣਾ ਨੇ 520/600 ਅੰਕ 86.6 ਫੀਸਦੀ ਨਾਲ ਤੀਜਾ ਦਰਜਾ ਪ੍ਰਾਪਤ ਕੀਤਾ | ਦਸਵੀਂ ਜਮਾਤ 'ਚ ਜਗਜੋਤ ਸਿੰਘ ਨੇ 567/650 ਅੰਕ 87.2 ਫੀਸਦੀ ਲੈ ਕੇ ਸਕੂਲ 'ਚੋਂ ਪਹਿਲਾ, ਜਪਜੀ ਰੱਕੜ ਨੇ 564/650 ਅੰਕ 86.7 ਫੀਸਦੀ ਨਾਲ ਦੂਜਾ ਤੇ ਸੁਖਨੀਤ ਕੌਰ ਨੇ 561/650 ਅੰਕ 86.3 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਤੇ ਚੰਗੇ ਅੰਕਾਂ ਨਾਲ ਪਾਸ ਹੋਣ 'ਤੇ ਟਰੱਸਟ ਦੇ ਪ੍ਰਧਾਨ ਕੇਹਰ ਸਿੰਘ ਥਾਂਦੀ, ਮੀਤ ਪ੍ਰਧਾਨ ਤਰਨਜੀਤ ਸਿੰਘ ਥਾਂਦੀ, ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ ਜਾਡਲੀ, ਡਾਇਰੈਕਟਰ ਕਿਰਪਾਲ ਸਿੰਘ ਖਾਬੜਾ, ਪਿ੍ੰਸੀਪਲ ਮੈਡਮ ਰਾਜ ਰਾਣੀ ਤੇ ਸਮੁੱਚੇ ਸਟਾਫ ਵਲੋਂ ਵਧਾਈਆਂ ਦਿੱਤੀਆਂ ਗਈਆਂ | ਪਿ੍ੰਸੀਪਲ ਮੈਡਮ ਰਾਜ ਰਾਣੀ ਨੇ ਦੱਸਿਆ ਕਿ ਸਕੂਲ 'ਚ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਵੀ ਦਿੱਤੀਆਂ ਜਾਂਦੀਆਂ ਹਨ |