20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਲੁੱਕ ਦੇ ਰੇਟਾਂ 'ਚ ਹੋਏ ਭਾਰੀ ਵਾਧੇ ਕਾਰਨ ਸੜਕਾਂ ਦੇ ਕੰਮ ਹੋਏ ਠੱਪ

Ad Position 21
No active advertisement
ਅਜੀਤ ਡੈਸਕ 19-05-2026
ਮਜਾਰੀ/ਸਾਹਿਬਾ, 18 ਮਈ (ਨਿਰਮਲਜੀਤ ਸਿੰਘ ਚਾਹਲ)-ਅਮਰੀਕਾ ਤੇ ਈਰਾਨ ਦੀ ਜੰਗ ਦਾ ਅਸਰ ਹੁਣ ਸਾਰੇ ਪਾਸੇ ਵੇਖਣ ਨੂੰ ਮਿਲ ਰਿਹਾ ਹੈ | ਜਿਸ ਦਾ ਸੇਕ ਹੁਣ ਸੜਕਾਂ 'ਤੇ ਪਾਈ ਜਾਣ ਵਾਲੀ ਲੁੱਕ ਨੂੰ ਵੀ ਲੱਗਿਆ ਹੈ | ਕੇਂਦਰ ਦੀ ਮੋਦੀ ਸਰਕਾਰ ਵਲੋਂ ਸੜਕਾਂ 'ਤੇ ਪਾਈ ਜਾਣ ਵਾਲੀ ਲੁੱਕ ਦੇ ਰੇਟਾਂ 'ਚ ਕੀਤੇ ਭਾਰੀ ਵਾਧੇ ਕਾਰਨ ਪੰਜਾਬ ਵਿਚ ਚੱਲਦੇ ਸੜਕਾਂ ਦੇ ਕੰਮ ਠੱਪ ਹੋ ਕੇ ਰਹਿ ਗਏ ਹਨ | ਜਿਹੜੀ ਲੁੱਕ ਦਾ ਪਹਿਲਾਂ ਰੇਟ 45000 ਰੁਪਏ ਪ੍ਰਤੀ ਟਨ ਸੀ, ਉਹ ਹੁਣ ਇਕ ਟਨ ਲੁੱਕ ਦਾ ਨਵਾਂ ਰੇਟ 93000 ਰੁਪਏ ਦੇ ਕਰੀਬ ਪਹੁੰਚ ਗਿਆ ਹੈ | ਲੁੱਕ ਦੇ ਰੇਟ ਵਧਣ ਨਾਲ ਠੇਕੇਦਾਰਾਂ ਨੂੰ ਘਾਟਾ ਪੈਣ ਦੇ ਕਾਰਨ ਲੁੱਕ ਪਾਉਣ ਦੇ ਕੰਮ ਬੰਦ ਕਰ ਦਿੱਤੇ ਗਏ ਹਨ | ਇਸ ਬਾਰੇ ਵੱਖ-ਵੱਖ ਠੇਕੇਦਾਰਾਂ ਨੇ ਦੱਸਿਆ ਕਿ ਜਦੋਂ ਵੀ ਕਿਸੇ ਨਵੀਂ-ਪੁਰਾਣੀ ਸੜਕ ਬਣਾਉਣ ਦੇ ਟੈਂਡਰ ਹੁੰਦੇ ਹਨ ਤਾਂ ਉਸ 'ਚ ਸੜਕ ਬਣਾਉਣ ਦਾ ਸਮਾਂ, ਪੱਥਰ, ਮਿੱਟੀ, ਇੱਟਾਂ ਤੇ ਲੁੱਕ ਪਾਉਣ ਤੱਕ ਹਰੇਕ ਆਈਟਮ ਦਾ ਰੇਟ ਫਿਕਸ ਕੀਤਾ ਜਾਂਦਾ ਹੈ, ਜਿਨ੍ਹਾਂ ਸੜਕਾਂ ਦੇ ਟੈਂਡਰ ਦਸੰਬਰ-ਜਨਵਰੀ ਦੇ ਹੋਏ ਹਨ | ਉਨ੍ਹਾਂ 'ਤੇ ਪੱਥਰ ਤੇ ਹੋਰ ਕੰਮ ਕਰਕੇ ਸੜਕਾਂ ਤਿਆਰ ਕੀਤੀਆਂ ਗਈਆਂ ਹਨ | ਗਰਮੀ ਦਾ ਮੌਸਮ ਸ਼ੁਰੂ ਹੋਣ ਨਾਲ ਤਿਆਰ ਕੀਤੀਆਂ ਸੜਕਾਂ 'ਤੇ ਲੁੱਕ ਪਾਈ ਜਾਂਦੀ ਹੈ | ਹੁਣ ਮਾਰਚ ਮਹੀਨੇ ਤੋਂ ਲੁੱਕ ਦੇ ਰੇਟ ਦੁੱਗਣੇ ਤੋਂ ਵੀ ਵੱਧ ਗਏ ਹਨ | ਠੇਕੇਦਾਰਾਂ ਨੇ ਦੱਸਿਆ ਕਿ ਸੜਕਾਂ ਦੇ ਟੈਂਡਰ ਭਰਨ ਸਮੇਂ ਇਹ ਸ਼ਰਤ ਵੀ ਲਿਖੀ ਹੁੰਦੀ ਹੈ ਕਿ ਜੇਕਰ ਕਿਸੇ ਮਟੀਰੀਅਲ ਦਾ ਰੇਟ ਘਟੇ ਜਾਂ ਵਧੇ ਤਾਂ ਉਹ ਠੇਕੇਦਾਰ 'ਤੇ ਵੀ ਲਾਗੂ ਹੋਣਗੇ ਪਰ ਹੁਣ ਲੁੱਕ ਦਾ ਰੇਟ ਵਧਣ ਕਾਰਨ ਸਰਕਾਰ ਵਲੋਂ ਠੇਕੇਦਾਰਾਂ ਨੂੰ ਨਵੇਂ ਰੇਟ ਅਜੇ ਤੱਕ ਲਾਗੂ ਨਹੀਂ ਕੀਤੇ ਗਏ | ਜਿਸ ਕਾਰਨ ਤਿਆਰ ਸੜਕਾਂ 'ਤੇ ਲੁੱਕ ਪਾਉਣ ਦਾ ਕੰਮ ਠੱਪ ਪਿਆ ਹੈ | ਠੇਕੇਦਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਵੇਂ ਰੇਟ ਜਲਦੀ ਲਾਗੂ ਕੀਤੇ ਜਾਣ ਤਾਂ ਜੋ ਸੜਕਾਂ 'ਤੇ ਲੁੱਕ ਪਾਈ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਪ੍ਰਭਾਵਸ਼ਾਲੀ ਮੀਟਿੰਗ ਅਗਲੀ ਖ਼ਬਰ ਪੰਜਾਬ ਸਰਕਾਰ ਹਰ ਫ਼ਰੰਟ 'ਤੇ ਹੋਈ ਫ਼ੇਲ੍ਹ ਸਾਬਤ -ਵਿਜੈ ਭਾਟੀਆ ਕਿਹਾ, ਔਰਤਾਂ ਉਡੀਕ ਰਹੀਆਂ 1000-1000 ਰੁਪਏ
Ad Position 24